ਫਗਵਾੜਾ,(ਸ਼ਿਵ ਕੋੜਾ): ਉੱਘੇ ਸਮਾਜ ਸੇਵਕ ਅਤੇ ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪਿਛਲੇ ਸਾਲ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਲਾਇਨਜ਼ ਇੰਟਰਨੈਸ਼ਨਲ 321-ਡੀ ਦਾ ਰੀਜਨ ਚੇਅਰਮੈਨ ਥਾਪਿਆ ਗਿਆ ਹੈ। ਇਹ ਚਾਰਜ ਉਨ੍ਹਾਂ ਨੂੰ ਨਵ-ਨਿਯੁਕਤ ਡਿਸਟ੍ਰਿਕਟ ਗਵਰਨਰ (2024-25) ਲਾਇਨ ਰਛਪਾਲ ਸਿੰਘ ਬੱਚਾਜੀਵੀ ਨੇ ਫਗਵਾੜਾ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਸਮਾਗਮ ਦੌਰਾਨ ਸੌਂਪਿਆ। ਇਸ ਦੌਰਾਨ ਲਾਇਨ ਬੀ.ਐਮ ਗੋਇਲ ਵਾਈਸ ਗਵਰਨਰ-1 ਅਤੇ ਲਾਇਨ ਜੀ.ਐਸ. ਭਾਟੀਆ ਵਾਈਸ ਗਵਰਨਰ-2 ਤੋਂ ਇਲਾਵਾ ਪੀ.ਡੀ.ਜੀ ਲਾਇਨ ਹਰੀਸ਼ ਬੰਗਾ ਅਤੇ ਪੀ.ਡੀ.ਜੀ. ਲਾਇਨ ਦਵਿੰਦਰਪਾਲ ਅਰੋੜਾ ਨੇ ਨਵ-ਨਿਯੁਕਤ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਨਵੇਂ ਅਹੁਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਲੱਬ ਪ੍ਰਧਾਨ ਤੋਂ ਬਾਅਦ ਬਕਾਇਦਾ ਜੋਨ ਚੇਅਰਮੈਨ ਦਾ ਅਹੁਦਾ ਦਿੱਤਾ ਜਾਂਦਾ ਹੈ ਪਰ ਲਾਇਨ ਆਸ਼ੂ ਮਾਰਕੰਡਾ ਦੀਆਂ ਕਲੱਬ ਪ੍ਰਧਾਨ ਵਜੋਂ ਸ਼ਾਨਦਾਰ ਸੇਵਾਵਾਂ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦਾ ਮਾਣ ਵਧਾਉਣ ਦੇ ਨਤੀਜੇ ਵਜੋਂੰ ਜ਼ੋਨ ਜਾਂ ਡਿਸਟ੍ਰਿਕਟ ਚੇਅਰਮੈਨ ਦੀ ਬਜਾਏ ਸਿੱਧੇ ਤੌਰ ’ਤੇ ਰਿਜਨ ਚੇਅਰਮੈਨ ਵਜੋਂ ਨਿਯੁਕਤੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਪੀ.ਡੀ.ਜੀ ਲਾਇਨ ਰਾਜੀਵ ਕੁਕਰੇਜਾ, ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ, ਡਿਸਟ੍ਰਿਕਟ ਚੇਅਰਮੈਨ ਲਾਇਨ ਜਸਬੀਰ ਮਾਹੀ, ਜ਼ੋਨ ਚੇਅਰਮੈਨ ਸੁਨੀਲ ਢੀਂਗਰਾ ਅਤੇ ਲਾਇਨ ਜੁਗਲ ਬਵੇਜਾ ਨੇ ਕਿਹਾ ਕਿ ਲਾਇਨ ਆਸ਼ੂ ਮਾਰਕੰਡਾ ਜੋ ਕਿ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਾਲ 2023-24 ਦੇ ਪ੍ਰਧਾਨ ਸਨ, ਉਹਨਾਂ ਨੂੰ ਇਹ ਉੱਚ ਅਹੁਦਾ ਮਿਲਣਾ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲਾਇਨ ਆਸ਼ੂ ਮਾਰਕੰਡਾ ਰੀਜ਼ਨ ਚੇਅਰਮੈਨ ਵਜੋਂ ਫਿਰ ਤੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਰੀਜ਼ਨ ਚੇਅਰਮੈਨ ਆਸ਼ੂ ਮਾਰਕੰਡਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਦੇ ਮਨੋਰਥ ਤਹਿਤ ਰੀਜਨ ਦੇ ਸਮੂਹ ਲਾਇਨਜ਼ ਕਲੱਬਾਂ ਵਿੱਚ ਆਪਸੀ ਸਾਂਝ ਪੈਦਾ ਕਰਕੇ ਵੱਡੇ ਪੱਧਰ ’ਤੇ ਸਮਾਜ ਸੇਵਾ ਦੇ ਪ੍ਰੋਜੈਕਟ ਕੀਤੇ ਜਾਣਗੇ ਤਾਂ ਜੋ ਲਾਇਨਜ਼ ਇੰਟਰਨੈਸ਼ਨਲ 321-ਡੀ ਦਾ ਮਾਣ ਹੋਰ ਵਧਾਇਆ ਜਾ ਸਕੇ। ਉਨ੍ਹਾਂ ਅਗਲੇ ਸਾਲ ਦੇ ਪ੍ਰੋਜੈਕਟਾਂ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਪਹਿਲ ਦੇਣ ਦਾ ਭਰੋਸਾ ਵੀ ਦਿੱਤਾ। ਨਾਲ ਹੀ ਉਨ੍ਹਾਂ ਨੇ ਡਿਸਟ੍ਰਿਕਟ 321-ਡੀ ਤਹਿਤ ਫਗਵਾੜਾ ਦੇ ਸਮੂਹ ਕਲੱਬਾਂ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਕਹੀ। ਇਸ ਮੌਕੇ ਜ਼ੋਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਜ਼ੋਨ ਚੇਅਰਮੈਨ ਲਾਇਨ ਅਤੁਲ ਜੈਨ, ਲਾਇਨ ਬੱਬੂ ਮਨੀਲਾ, ਲਾਇਨ ਤੇਜਿੰਦਰ ਬਾਵਾ, ਅਸ਼ੋਕ ਵਧਵਾ ਆਦਿ ਨੇ ਕਿਹਾ ਕਿ ਲਾਇਨ ਆਸ਼ੂ ਮਾਰਕੰਡਾ ਨੇ ਲੋੜਵੰਦ ਔਰਤਾਂ ਨੂੰ ਪੈਨਸ਼ਨ ਅਤੇ ਰਾਸ਼ਨ ਦੇਣ ਦਾ ਪ੍ਰੋਜੈਕਟ ਸ਼ੁਰੂ ਕਰਕੇ ਨਵੀਂ ਸੋਚ ਨਾਲ ਨਿਵੇਕਲਾ ਉਪਰਾਲਾ ਕੀਤਾ ਹੈ। ਜੋ ਕਿ ਸਾਰੇ ਲਾਇਨਜ਼ ਕਲੱਬਾਂ ਨੂੰ ਪ੍ਰੇਰਨਾ ਦੇਣ ਵਾਲਾ ਹੈ।