ਡੀਏਵੀ ਸੀਨੀਅਰ ਸਕੰਡਰੀ ਸਕੂਲ  ਦਸੁਆ ਦਾ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਰਿਹਾ ਸ਼ਾਨਦਾਰ

ਦਸੂਹਾ,(ਰਾਜਦਾਰ ਟਾਇਮਸ): ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦਸਵੀਂ ਅਤੇ ਬਾਰਵੀਂ ਦੇ ਨਤੀਜੇ ਐਲਾਨੇ ਗਏ। ਜਿਸ ਤਹਿਤ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਬਾਰਵੀਂ ਹਿਊਮਨਿਟੀਜ ਗਰੁੱਪ ਵਿੱਚੋਂ 439 ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ਤੇ  ਪੂਨਮ ਦੇਵੀ, 407 ਅੰਕ ਲੈ ਕੇ ਦੂਸਰੇ ਸਥਾਨ ਤੇ ਅਨੀਸ਼ਾ, 405 ਅੰਕ ਲੈ ਕੇ ਤੀਸਰੇ ਸਥਾਨ ਤੇ ਸਨਪ੍ਰੀਤ ਕੌਰ ਰਹੀ। ਸਾਇੰਸ ਗਰੁੱਪ ਵਿੱਚੋਂ 411 ਅੰਕ ਲੈ ਕੇ ਪਹਿਲੇ ਸਥਾਨ ਤੇ ਸਾਹਿਲ ਸਿੱਧੂ, 400 ਅੰਕ ਲੈ ਕੇ ਦੂਸਰੇ ਸਥਾਨ ਤੇ ਤ੍ਰਿਸ਼ਾ ਦੇਵੀ, 398 ਅੰਕ ਲੈ ਕੇ ਤੀਸਰੇ ਸਥਾਨ ਤੇ ਤਜਸਵੀਰ ਸਿੰਘ ਰਿਹਾ। ਦਸਵੀਂ ਜਮਾਤ ਵਿੱਚੋਂ 545 ਅੰਕ ਲੈ ਕੇ ਪਹਿਲੇ ਸਥਾਨ ਤੇ ਗੁਰਨੂਰ ਸਿੰਘ, 515 ਅੰਕ ਲੈ ਕੇ ਦੂਜੇ ਸਥਾਨ ਤੇ ਅਨੋਸ਼, 464 ਅੰਕ ਲੈ ਕੇ ਤੀਸਰੇ ਸਥਾਨ ਤੇ ਮਮਤਾ ਅਤੇ ਅਸ਼ਮੀਤ ਸਿੰਘ ਰਹੇ। ਇਸੇ ਤਰ੍ਹਾਂ ਹੀ ਅੱਠਵੀਂ ਜਮਾਤ ਵਿੱਚੋਂ 503 ਅੰਕ ਲੈ ਕੇ ਪਹਿਲੇ ਸਥਾਨ ਤੇ ਮੁਸਕਾਨ, 499 ਅੰਕ ਲੈ ਕੇ ਦੂਸਰੇ ਸਥਾਨ ਤੇ ਮੰਗਦੀਪ ਸਿੰਘ, ਅਤੇ 493 ਅੰਕ ਲੈ ਕੇ ਤੀਸਰੇ ਸਥਾਨ ਤੇ ਮੁਸਕਾਨ ਰਹੀ। ਬੋਲਦਿਆਂ ਪ੍ਰਿੰਸੀਪਲ ਰਜੇਸ਼ ਗੁਪਤਾ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾl ਸਾਬਕਾ ਪ੍ਰਿੰਸੀਪਲ ਸੁਤੰਤਰ ਕੁਮਾਰ ਚੋਪੜਾ ਪ੍ਰਧਾਨ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਮਿਹਨਤ ਹੀ ਇੱਕ ਅਜਿਹੀ ਕੁੰਜੀ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਹਰ ਮੁਕਾਮ ਹਾਸਲ ਕਰਾਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ। ਮੈਨੇਜਰ ਵਿਜੇ ਕੁਮਾਰ ਬੱਸੀ ਐਡਵੋਕੇਟ ਵੱਲੋਂ ਵੀ ਵਧੀਆ ਨਤੀਜੇ ਆਉਣ ਤੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਪਹਿਲੇ ਦੂਜੇ ਤੇ ਤੀਜੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੁਲਦੀਪ ਕੁਮਾਰ, ਸੁਮਿਤ ਚੋਪੜਾ, ਧਰਮਿੰਦਰ ਸਿੰਘ ਜਲੋਟਾ, ਸਤਜੀਤ ਸਿੰਘ, ਕੁਲਦੀਪ ਸਿੰਘ, ਮੈਡਮ ਗੁਰਪ੍ਰੀਤ ਕੌਰ, ਮੈਡਮ ਚਰਨਜੀਤ ਕੌਰ, ਮੈਡਮ ਜੀਵਨ ਭਾਟੀਆ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।