ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 4 ਅਪ੍ਰੈਲ ਤੋਂ 7 ਅਪ੍ਰੈਲ ਤਕ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਆਦਮਪੁਰ (ਜਲੰਧਰ) ਤੋਂ ਆਰੰਭ ਹੋ ਰਹੀ ਮਹਾਨ ਦਮੜੀ ਸ਼ੋਭਾ ਯਾਤਰਾ ਭਾਰੀ ਗਿਣਤੀ ਵਿੱਚ ਸੰਗਤਾਂ ਸਮੇਤ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਅਮ੍ਰਿੰਤਕੁੰਡ  ਸੱਚਖੰਡ ਖੁਰਾਲਗੜ ਸਾਹਿਬ ਵਿਖੇ 4 ਅਪ੍ਰੈਲ ਨੂੰ ਪਹੁੰਚੇਗੀ ਜਿਥੇ ਪ੍ਰਬੰਧਕ ਕਮੇਟੀ ਵਲੋੰ ਸ਼ੋਭਾ ਯਾਤਰਾ ਦਾ ਨਿੱਘਾ ਤੇ ਭਰਪੂਰ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਕ੍ਰਿਪਾਲ ਦਾਸ ਭਾਰਟਾ ਗਨੇਸ਼ਪੁਰ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ  ਨੇ ਦੱਸਿਆ ਕਿ  4 ਅਪ੍ਰੈਲ ਦਿਨ ਵੀਰਵਾਰ ਸਵੇਰੇ 9 ਵਜੇ ਯਾਤਰਾ ਚੂਹੜਵਾਲੀ ਤੋਂ ਸ਼ਾਨੋ ਸ਼ੌਕਤ ਨਾਲ ਆਰੰਭ ਹੋਵੇਗੀ ਜੋ ਕਿ ਆਦਮਪੁਰ, ਭੋਗਪੁਰ, ਬੁਲੋਵਾਲ,ਹੁਸ਼ਿਆਰਪੁਰ, ਮਾਹਿਲਪੁਰ, ਗੜਸ਼ੰਕਰ ਤੋਂ ਹੋ ਕੇ ਸ਼ਾਮ ਨੂੰ ਇਤਿਹਾਸਕ ਅਸਥਾਨ ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ  ਤੋਂ ਹੋ ਕੇ ਸੱਚਖੰਡ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਪਹੁੰਚੇਗੀ ਜਿਥੇ ਰਾਤ ਦੇ ਕੀਰਤਨ ਦੇ ਦੀਵਾਨ ਸਜਾਏ ਜਾਣਗੇ। ਉਨਾਂ ਦੱਸਿਆ ਕਿ 5 ਅਪ੍ਰੈਲ ਸਵੇਰੇ 8 ਵਜੇ ਇਥੋਂ ਸ਼ੋਭਾ ਯਾਤਰਾ ਹਰਿ ਜਸ਼ ਕਰਦੇ ਹੋਏ ਹਰਿਦੁਆਰ ਲਈ ਰਵਾਨਾ ਹੋਵੇਗੀ। ਉਨਾਂ ਦੱਸਿਆ ਕਿ ਗੁਰੂ ਘਰ ਪ੍ਰਬੰਧਕ ਕਮੇਟੀ ਵਲੋੰ ਸੰਗਤਾਂ ਦੇ ਠਹਿਰਣ ਲਈ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਹਨ।ਉਨਾਂ ਸੰਗਤਾਂ ਨੂੰ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਨਾਲ ਸ਼ੋਭਾ ਯਾਤਰਾ ਵਿਚ ਹਾਜਰ ਹੋਣ ਦੀ ਅਪੀਲ ਕੀਤੀ।ਇਸ ਮੌਕੇ ਸੰਤ ਸੰਤੋਖ ਦਾਸ,ਸੰਤ ਕਰਮ ਚੰਦ ਮੁੱਖ ਕੈਸ਼ੀਅਰ ਗੁਰੂ ਘਰ,ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ,ਸੰਤ ਦਿਆਲ ਚੰਦ ਬੰਗਾ,ਮਨਜੀਤ ਮੁਗੋਵਾਲੀ ਕੈਸ਼ੀਅਰ ਆਦਿ ਹਾਜਰ ਸਨ।