ਹੁਸ਼ਿਆਰਪੁਰ, (ਤਰਸੇਮ ਦੀਵਾਨਾ): ਸੁਰੇਂਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ਼ ਅਤੇ ਪਰਮਿੰਦਰ ਸਿੰਘ ਉਂਪ ਪੁਲਿਸ ਕਪਤਾਨ ਤਫਤੀਸ਼ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ 1 ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 1 ਦੇਸੀ ਪਿਸਤੌਲ 315 ਬੋਰ ਸਮੇਤ 1 ਰੋਂਦ ਜਿੰਦਾ 315 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਐਸ.ਆਈ ਨਵਜੋਤ ਸਿੰਘ ਦੀ ਟੀਮ ਵਲੋਂ ਨਿਊ ਦਸ਼ਮੇਸ਼ ਨਗਰ ਥਾਣਾ ਮਾਡਲ ਟਾਊਨ ਤੋਂ ਖਾਸ ਮੁੱਖਬਰ ਦੀ ਇਤਲਾਹ ਤੇ ਰਮੇਸ਼ ਕੁਮਾਰ ਪੁੱਤਰ ਫੂਲ ਚੰਦ ਮੁਖਿਆ ਵਾਸੀ ਮਕਾਨ ਨੰਬਰ 25, ਗੁਰੂ ਗੋਬਿੰਦ ਸਿੰਘ ਨਗਰ ਹਾਲ ਵਾਸੀ ਗਲੀ ਨੰਬਰ 1, ਨਿਊ ਦਸ਼ਮੇਸ਼ ਨਗਰ ਥਾਣਾ ਮਾਡਲ ਟਾਊਨ ਪੱਕਾ ਪਤਾ ਪਿੰਡ ਬਰਦੋਨੀ ਥਾਣਾ ਬਿਥਾਨ ਜਿਲਾ ਸਮਸਤੀਪੁਰ ਸਟੇਟ ਬਿਹਾਰ ਨੂੰ ਕਾਬੂ ਕਰਕੇ ਉਸ ਪਾਸੋਂ 1 ਦੇਸੀ ਪਿਸਤੌਲ 315 ਬੋਰ ਸਮੇਤ 1 ਰੋਂਦ ਜਿੰਦਾ 315 ਬਰਾਮਦ ਕਰਕੇ ਕਥਿਤ ਦੋਸ਼ੀ ਖਿਲਾਫ 25-54-59 ਅਸਲਾ ਐਕਟ ਤਹਿਤ ਥਾਣਾ ਮਾਡਲ ਟਾਊਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਉਕਤ ਪਾਸੋਂ ਅਗਲੇਰੀ ਪੁੱਛ ਗਿੱਛ ਕੀਤੀ ਜਾ ਰਹੀ ਹੈ।