ਜੇ ਕੇਜਰੀਵਾਲ ਨੇ ਸ਼ਰਾਬ ਘੁਟਾਲਾ ਨਹੀਂ ਕੀਤਾ ਤਾਂ ਉਹ ਈਡੀ ਦੇ ਸੰਮਨਾਂ ਤੋਂ ਕਿਉਂ ਕੰਨੀ ਕਤਰਾ ਰਹੇ ਹਨ? : ਤਰੁਣ ਚੁੱਘ

ਚੰਡੀਗੜ੍ਹ,(ਰਾਜ਼ਦਾਰ ਟਾਇਮਸ): ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਰਾਬ ਘੁਟਾਲਾ ਮਾਮਲੇ ਵਿੱਚ ਕੇਜਰੀਵਾਲ ਨੂੰ ਪਤਾ ਲੱਗ ਗਿਆ ਹੈ ਕਿ ਸ਼ਰਾਬ ਘੁਟਾਲੇ ਚ ਉਸਨੇ ਭ੍ਰਿਸ਼ਟਾਚਾਰ ਦਾ ਕਾਲਾ ਖੇਡ ਖੇਡਿਆ ਹੈ। ਉਸ ਨੇ ਜੋ ਕੀਤਾ ਹੈ, ਉਸ ਕਾਰਨ ਹੁਣ ਉਸ ਦਾ ਜੇਲ ਜਾਣਾ ਤੈਅ ਹੈ, ਇਸੇ ਲਈ ਸ਼ਾਇਦ ਉਹ ਈਡੀ ਦੇ ਸੰਮਨ ‘ਤੇ ਪੇਸ਼ ਨਹੀਂ ਹੋ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਈਡੀ ਦੀ ਪੁੱਛਗਿੱਛ ਤੋਂ ਬਚ ਰਹੇ ਹਨ। ਤਰੁਣ ਚੁੱਘ ਨੇ ਕਿਹਾ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਇਮਾਨਦਾਰ ਸਰਕਾਰ ਹੈ ਅਤੇ ਪਿਛਲੇ ਪੌਨੇ ਦਸ ਸਾਲਾਂ ਵਿੱਚ ਇਮਾਨਦਾਰ ਸਰਕਾਰ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਕੰਮ ਕੀਤਾ ਹੈ, ਘੁਟਾਲਿਆਂ ਅਤੇ ਭ੍ਰਿਸ਼ਟਾਚਾਰ Òਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਯਕੀਨੀ ਬਣਾਈ ਹੈ। ਤਰੁਣ ਚੁੱਘ ਨੇ ਵਿਅੰਗ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਐਕਸੀਲੈਂਸ ਇਨ ਕਰੱਪਸ਼ਨ ਐਵਾਰਡ ਸ਼ੋਅ ਦਾ ਮੁੱਖ ਮਹਿਮਾਨ ਬਣਨਾ ਚਾਹੀਦਾ ਹੈ ਅਤੇ ਕੋਚਿੰਗ ਦੇਣੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਘਪਲੇ ਕਿਵੇਂ ਕੀਤੇ ਜਾਂਦੇ ਹਨ। ਕੇਜਰੀਵਾਲ ਤੇ ਚੁਟਕੀ ਲੈਂਦਿਆਂ ਚੁੱਘ ਨੇ ਕਿਹਾ ਕਿ ਜੇਕਰ ਕੋਈ ਅਰਾਜਕਤਾ ਦਾ ਸਮਾਨਾਰਥੀ ਹੈ, ਜਿਸ ਦੇ ਡੀਐਨਏ Òਚ ਅਰਾਜਕਤਾ ਹੈ, ਕੋਈ ਭ੍ਰਿਸ਼ਟ ਹੈ ਅਤੇ ਕਮਿਸ਼ਨ ਮੰਗਣ Òਚ ਮਾਹਰ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਹੈ। ਈਡੀ ਦੇ ਸੰਮਨ ਤੇ ਸਵਾਲ ਚੁੱਕ ਕੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਕਹਾਵਤ ਨੂੰ ਸੱਚ ਸਾਬਤ ਕਰ ਰਹੇ ਹਨ, ਜੇਕਰ ਕੇਜਰੀਵਾਲ ਨੇ ਸ਼ਰਾਬ ਘੁਟਾਲਾ ਨਹੀਂ ਕੀਤਾ ਤਾਂ ਉਹ ਅਦਾਲਤ ਕਿਉਂ ਨਹੀਂ ਜਾਂਦੇ? ਉਹ ਜਾਂਚ ਤੋਂ ਕਿਉਂ ਭੱਜ ਰਹੇ ਹਨ? ਜੇਕਰ ਕੇਜਰੀਵਾਲ ਨੂੰ ਲੱਗਦਾ ਹੈ ਕਿ ਜਾਂਚ ਏਜੰਸੀਆਂ ਸਹੀ ਨਹੀਂ ਹਨ ਤਾਂ ਕੇਜਰੀਵਾਲ ਅਦਾਲਤ ਵਿਚ ਜਾ ਕੇ ਆਪਣੇ ਸਾਰੇ ਸਬੂਤ ਅਤੇ ਦਲੀਲਾਂ ਕਿਉਂ ਨਹੀਂ ਪੇਸ਼ ਕਰਦੇ? ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਦੇਸ਼ ਦੇ ਲੋਕਾਂ ਸਾਹਮਣੇ ਆ ਚੁੱਕੀ ਹੈ ਤੇ ਦੇਸ਼ ਦੀ ਜਨਤਾ ਹੁਣ ਇਸ ਪਾਰਟੀ ਨੂੰ ਮੂੰਹ ਨਹੀਂ ਲਾਵੇਗੀ।