ਹੁਸ਼ਿਆਰਪੁਰ, (ਰਾਜਦਾਰ ਟਾਇਮਸ): ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਵਲੋਂ ਅੱਜ ਬਲਾਕ ਚੱਕੋਵਾਲ ਅਧੀਨ ਪੈਂਦੇ ਹੈਲਥ ਐਂਡ ਵੈਲਨੈਂਸ ਸੈਂਟਰ ਨੰਦਾਚੌਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੇ ਨਾਲ ਜਿਲ੍ਹਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ ਅਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਵੀ ਮੌਜੂਦ ਰਹੇ। ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਸੀਐਚਓ ਅਤੇ ਏਐਨਐਮ ਮੌਜੂਦ ਸਨ। ਉਨ੍ਹਾਂ ਸਭ ਤੋਂ ਪਹਿਲਾਂ ਐਮਸੀਐਚ ਸੇਵਾਵਾਂ ਦਾ ਜਾਇਜ਼ਾ ਲਿਆ, ਵੈਕਸੀਨ ਦਾ ਸਟੇਟਸ ਚੈੱਕ ਕੀਤਾ ਅਤੇ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਟੀਕਾਕਰਣ ਦਾ ਜਾਇਜ਼ਾ ਲਿਆ। ਉਨ੍ਹਾਂ ਸੀਐਚਓ ਨੂੰ ਹਾਈਪਰਟੈਂਨਸ਼ਨ ਅਤੇ ਡਾਇਬਟੀਜ਼ ਵਾਲੇ ਮਰੀਜਾਂ ਦਾ ਖਾਸ ਧਿਆਨ ਰੱਖਣ ਅਤੇ ਉਨ੍ਹਾਂ ਦੇ ਇਲਾਜ ਦੀ ਸਹੀ ਤਰ੍ਹਾਂ ਮੈਨੇਜਮੈਂਟ ਕਰਨ ਲਈ ਹਦਾਇਤ ਕੀਤੀ। ਓਰਲ ਕੈਂਸਰ ਵਾਲੇ ਮਰੀਜਾਂ ਅਤੇ ਛਾਤੀ ਦੇ ਕੈਂਸਰ ਵਾਲੀਆਂ ਔਰਤਾਂ ਦੀ ਮੁੱਢਲੇ ਤੌਰ ਤੇ ਸਕਰੀਨਿੰਗ ਕਰਕੇ ਸ਼ੱਕੀ ਮਰੀਜ਼ਾਂ ਨੂੰ ਜਿਲ੍ਹਾ ਹਸਪਤਾਲ ਦੇ ਸਪੈਸ਼ਲਿਸਟ ਡਾਕਟਰਾਂ ਕੋਲ ਰੈਫਰ ਕਰਨ ਲਈ ਕਿਹਾ।ਉਹਨਾਂ ਸੀਐਚਓ ਨੂੰ ਪਿੰਡ ਦੇ ਲੋਕਾਂ ਨੂੰ ਰੋਜ਼ਾਨਾ ਯੋਗਾ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਜਨ ਅਰੋਗਯਾ ਸਮਿਤੀ ਦੀ ਮੀਟਿੰਗ ਸਮੇਂ ਸਿਰ ਕਰਵਾਉਣ ਦੀ ਹਦਾਇਤ ਕੀਤੀ।ਡਾ.ਡਮਾਣਾ ਵਲੋਂ ਸੈਂਟਰ ਵੱਲੋਂ ਕੀਤੇ ਜਾਂਦੇ ਟੀਕਾਕਰਣ ਦਾ ਡਾਟਾ ਯੂ-ਵਿਨ ਐਪ ਤੇ ਨਾਲ ਨਾਲ ਅਪਲੋਡ ਕਰਨ ਦੀ ਹਦਾਇਤ ਕੀਤੀ ਤਾਂਕਿ ਆਉਣ ਵਾਲੇ ਸਮੇਂ ਵਿੱਚ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਮੇਂ ਦੀ ਬੱਚਤ ਕੀਤੀ ਜਾ ਸਕੇ। ਉਨਾਂ ਬਾਇਓ ਮੈਡੀਕਲ ਵੇਸਟ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਫ ਸਫਾਈ ਰੱਖਣ ਅਤੇ ਸੈਂਟਰ ਦਾ ਸਾਰਾ ਰਿਕਾਰਡ ਸਹੀ ਢੰਗ ਨਾਲ ਮੇਨਟੇਨ ਕਰਨ ਦੀ ਹਦਾਇਤ ਕੀਤੀ।