ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਦੇਸ਼ ਅੰਦਰ ਮੁੜ ਤੋਂ ਕੋਵਿਡ ਕੇਸਾਂ ਦੇ ਸਾਹਮਣੇ ਆਉਣ ਨੂੰ ਮੁੱਖ ਰੱਖਦੇ ਹੋਏ ,ਅੱਜ ਜ਼ਿਲਾ ਹੁਸ਼ਿਆਰਪੁਰ ਨੂੰ 19000 ਡੋਜ਼ਾਂ ਕੋਰਬੀਵੈਕਸ ਦੀਆਂ ਅਲਾਟ ਹੋਈਆਂ ਹਨ। ਜਾਣਕਾਰੀ ਸਾਂਝੀ ਕਰਦਿਆਂ ਜਿਲਾ ਟੀਕਾਕਰਣ ਅਧਿਕਾਰੀ ਡਾ ਸੀਮਾ ਗਰਗ ਨੇ ਦੱਸਿਆ ਕਿ ਇਸ ਵੈਕਸੀਨ ਨਾਲ 12 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਪਹਿਲੀ ਅਤੇ ਦੂਜੀ ਡੋਜ਼ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 18 ਸਾਲ ਤੋਂ ਉੱਪਰ ਜਿਹਨਾਂ ਦੇ ਪਹਿਲੀ ਅਤੇ ਦੂਜੀ ਡੋਜ਼ ਚਾਹੇ ਉਹ ਕੋਵੀਸ਼ੀਲਡ ਜਾਂ ਫੇਰ ਕੋਵੈਕਸੀਨ ਦੀ ਲੱਗ ਚੁੱਕੀ ਹੈ ਉਹਨਾਂ ਨੂੰ ਬੂਸਟਰ ਜਾਂ ਪ੍ਰੀਕੌਸ਼ਨ ਡੋਜ਼ ਲਗਾਈ ਜਾਵੇਗੀ। ਇਸ ਵੈਕਸੀਨੇਸ਼ਨ ਦਾ ਅੱਜ ਸਿਵਲ ਹਸਪਤਾਲ ਵਿਖੇ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀਡਾ ਮੀਤ ਦਪਿੰਦਰ ਸੋਢੀਵੀ ਸੀ ਸੀ ਐਮ ਉਪਕਾਰ ਸਿੰਘ ਏ ਐਨ ਐਮ ਨਵਪ੍ਰੀਤ ਕੌਰ ਮਨਮਿੰਦਰ ਕੌਰ ਹਰਿੰਦਰ ਕੌਰਕੁਲਵੰਤ ਕੌਰ ਅਤੇ ਬੀ ਸੀ ਸੀ ਕੁਆਰਡੀਨੇਟਰ ਅਮਨਦੀਪ ਸਿੰਘ ਹਾਜ਼ਰ ਸਨ