ਫਗਵਾੜਾ,(ਸ਼ਿਵ ਕੋੜਾ): ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਜਨਰਲ ਬਾਡੀ ਮੀਟਿੰਗ ਕਲੱਬ ਪ੍ਰਧਾਨ ਲਾਇਨ ਵਿਪਨ ਹਾਂਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਜ਼ੋਨ ਚੇਅਰਮੈਨ ਲਾਇਨ ਹਰਮੇਸ਼ ਲਾਲ ਨੇ ਆਫਿਸ਼ਿਅਲ ਵਿਜਿਟ ਕੀਤੀ। ਉਨ੍ਹਾਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੈਂਦਿਆਂ ਲਾਇਨਜ਼ ਇੰਟਰਨੈਸ਼ਨਲ ਦੀ ਰਵਾਇਤ ਅਨੁਸਾਰ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਲਾਇਨ ਵਿਪਨ ਹਾਂਡਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਕਲੱਬ ਦੀ ਨਵੀਂ ਮੈਂਬਰਸ਼ਿਪ ਬਾਰੇ ਵੀ ਜਾਣਕਾਰੀ ਲਈ। ਜਿਸ ’ਤੇ ਕਲੱਬ ਪ੍ਰਧਾਨ ਲਾਇਨ ਵਿਪਨ ਹਾਂਡਾ ਨੇ ਦੱਸਿਆ ਕਿ ਇਸ ਵਾਰ ਕਲੱਬ ’ਚ ਰਿਕਾਰਡ 24 ਨਵੇਂ ਮੈਂਬਰ ਸ਼ਾਮਲ ਹੋਏ ਹਨ। ਜ਼ੋਨ ਚੇਅਰਮੈਨ ਲਾਇਨ ਹਰਮੇਸ਼ ਲਾਲ ਨੇ ਕਲੱਬ ਦੀ ਟੀਮ ਨੂੰ ਸਨਮਾਨ ਚਿੰਨ੍ਹ ਵਜੋਂ ਸਰਟੀਫਿਕੇਟ ਭੇਂਟ ਕੀਤੇ। ਮੀਟਿੰਗ ਦੌਰਾਨ ਕਲੱਬ ਵੱਲੋਂ ਪੰਜ ਲੋੜਵੰਦ ਔਰਤਾਂ ਨੂੰ ਰਾਸ਼ਨ ਵੀ ਭੇਟ ਕੀਤਾ ਗਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਅਜੇ ਹਾਂਡਾ ਅਤੇ ਲਾਇਨ ਰਾਕੇਸ਼ ਕੁਮਾਰ ਟਾਈਗਰ ਸਨ। ਲਾਇਨ ਵਿਪਨ ਹਾਂਡਾ ਨੇ ਕਿਹਾ ਕਿ ਜੋ ਸੰਤੁਸ਼ਟੀ ਲੋੜਵੰਦਾਂ ਦੀ ਸੇਵਾ ਅਤੇ ਮਦਦ ਕਰਨ ਨਾਲ ਮਿਲਦੀ ਹੈ, ਉਹ ਕਿਸੇ ਹੋਰ ਪੁੰਨ ਦੇ ਕੰਮ ਵਿੱਚ ਨਹੀਂ ਮਿਲਦੀ। ਉਨ੍ਹਾਂ ਭਰੋਸਾ ਦਿਵਾਇਆ ਕਿ ਨਵੇਂ ਸਾਲ 2024 ਮੌਕੇ ਉਨ੍ਹਾਂ ਦੀ ਟੀਮ ਵੱਲੋਂ ਹੋਰ ਵੀ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਣਗੇ। ਕਲੱਬ ਵੱਲੋਂ ਜ਼ੋਨ ਚੇਅਰਮੈਨ ਲਾਇਨ ਹਰਮੇਸ਼ ਲਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਾਇਨ ਸੁਰਿੰਦਰ ਮਿੱਤਲ, ਲਾਇਨ ਅਜੈ ਭਗਤ, ਲਾਇਨ ਸੰਜੀਵ ਬੇਦੀ, ਲਾਇਨ ਰਣਜੀਤ ਮੱਲ੍ਹਣ, ਲਾਇਨ ਵਿਜੇ ਸ਼ਰਮਾ, ਲਾਇਨ ਕੁਲਵੰਤ ਸਿੰਘ, ਲਾਇਨ ਇੰਦਰਜੀਤ ਪਨੇਸਰ, ਲਾਇਨ ਸੁਨੀਲ ਬੇਦੀ, ਲਾਇਨ ਰਾਜੀਵ ਮਹਿਰਾ, ਲਾਇਨ ਬਿੰਦਰ ਪਾਲ, ਲਾਇਨ ਰਾਜਦੀਪ, ਲਾਇਨ ਜੀ.ਐਸ. ਸੱਗੂ, ਲਾਇਨ ਬ੍ਰਿਜ ਜੋਸ਼ੀ, ਲਾਇਨ ਨਵੀਨ ਕੁਮਾਰ, ਲਾਇਨ ਰੌਬਿਨ ਗਰੋਵਰ ਅਤੇ ਲਾਇਨ ਗੁਪਤਾ ਆਦਿ ਹਾਜ਼ਰ ਸਨ।