ਆਸ਼ਾ ਕਿਰਨ ਸਕੂਲ ਸਪੈਸ਼ਲ ਬੱਚਿਆਂ ਦੀ ਜਿੰਦਗੀ ਵਿੱਚ ਭਰ ਰਿਹੈ ਰੰਗ: ਸੁਭਾਸ਼ ਚੰਦਰ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਜੇ. ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਚ ਸਪੈਸ਼ਲ ਬੱਚਿਆਂ ਨੂੰ ਜਿੰਦਗੀ ਵਿੱਚ ਅੱਗੇ ਵੱਧਣ ਦੇ ਜਿਸ ਤਰ੍ਹਾਂ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਉਸ ਲਈ ਪ੍ਰਬੰਧਕੀ ਟੀਮ ਵਧਾਈ ਦੀ ਪਾਤਰ ਹੈ। ਇਹ ਪ੍ਰਗਟਾਵਾ ਸੁਭਾਸ਼ ਚੰਦਰ ਰਿਟਾਇਰਡ ਐਸ.ਡੀ.ਓ. ਤੇ ਉਨ੍ਹਾਂ ਦੇ ਪਤਨੀ ਸ਼੍ਰੀਮਤੀ ਨਿਰਮਲ ਕੌਰ ਰਿਟਾਇਰਡ ਅਧਿਆਪਕਾ ਵੱਲੋਂ ਸਕੂਲ ਦੇ ਕੀਤੇ ਗਏ ਦੌਰੇ ਦੌਰਾਨ ਕੀਤਾ ਗਿਆ। ਉਨ੍ਹਾਂ ਵੱਲੋਂ ਆਪਣੀ ਪੋਤੀ ਨਵਰੀਨ ਕੌਰ ਦੇ ਜਨਮ ਦਿਨ ਦੀਆਂ ਖੁਸ਼ੀਆਂ ਵੀ ਸਪੈਸ਼ਲ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਸਪੈਸ਼ਲ ਬੱਚਿਆਂ ਦੀ ਜਿੰਦਗੀ ਵਿੱਚ ਰੰਗ ਭਰੇ ਜਾ ਰਹੇ ਹਨ। ਸੁਭਾਸ਼ ਚੰਦਰ ਜੋ ਕਿ ਸਮਾਜਸੇਵੀ ਹੋਣ ਦੇ ਨਾਲ-ਨਾਲ ਲਾਲ ਪੈਥ ਲੈਬ ਨਲੋਈਆ ਚੌਂਕ ਦੇ ਸੰਚਾਲਕ ਵੀ ਹਨ ਵੱਲੋਂ ਕਰਨਲ ਗੁਰਮੀਤ ਸਿੰਘ ਦੇ ਪ੍ਰੇਰਣਾ ਉਪਰੰਤ ਸਕੂਲ ਲਈ 11 ਹਜਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਗਈ ਤੇ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਉਹ ਸਕੂਲ ਨਾਲ ਜੁੜੇ ਰਹਿਣਗੇ ਤਾਂ ਜੋ ਸਪੈਸ਼ਲ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਹੋਸਟਲ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਪਿ੍ਰੰਸੀਪਲ ਸ਼ੈੱਲੀ ਸ਼ਰਮਾ ਆਦਿ ਵੀ ਮੌਜੂਦ ਰਹੇ।