ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਨੌਜਵਾਨਾਂ ਦੇ ਰੋਸ਼ਨ ਭਵਿੱਖ ਦੇ ਮੱਦੇਨਜ਼ਰ ਹੁਸ਼ਿਆਰਪੁਰ ਸ਼ਹਿਰ ਵਿਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ, ਮੋਬਾਈਲ ਅਤੇ ਵੈੱਬ ਡਿਵੈਲਪਮੈਂਟ ਦੇ ਕੋਰਸ ਕਰਵਾਏ ਜਾ ਰਹੇ ਹਨ। ਇਹ ਕੋਰਸ ਲੈਮਰਿਨ ਟੈਕ ਯੂਨੀਵਰਸਿਟੀ ਪੰਜਾਬ ਅਤੇ ਆਈ.ਬੀ.ਐਮ ਦੀ ਅਗਵਾਈ ਹੇਠ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਮੁਫ਼ਤ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਸ਼-ਵਿਦੇਸ਼ ਵਿਚ ਉਦਯੋਗਾਂ ਵਿਚ ਇਨ੍ਹਾਂ ਕੋਰਸਾਂ ਵਿਚ ਸਿੱਖਿਅਤ ਨੌਜਵਾਨਾਂ ਦੀ ਵੱਧ ਰਹੀ ਲੋੜ ਦੇ ਮੱਦੇਨਜ਼ਰ ਇਹ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਬੀ.ਟੈਕ (ਸੀ.ਐੱਸ), ਬੀ.ਟੈਕ (ਆਈਂ.ਟੀ), ਬੀ.ਸੀ.ਏ ਐਮ.ਸੀ.ਏ, ਐਮ.ਐਸ.ਸੀ (ਆਈਂ.ਟੀ) ਕੀਤੀ ਹੈ, ਉਹ ਇਨ੍ਹਾਂ ਕੋਰਸਾਂ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ 15 ਦਸੰਬਰ ਨੂੰ ਸਵੇਰੇ 11 ਵਜੇ ਐਮ.ਐਸ.ਡੀ.ਸੀ ਬਿਲਡਿੰਗ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਆਈ.ਬੀ.ਐਮ ਅਤੇ ਵੈੱਬ ਡਿਵੈਲਪਮੈਂਟ ਦੇ ਮਾਹਿਰ ਬੁਲਾਏ ਜਾ ਰਹੇ ਹਨ ਜੋ ਵਿਦਿਆਰਥੀਆਂ ਨੂੰ ਇਨ੍ਹਾਂ
ਕੋਰਸਾਂ ਬਾਰੇ ਵਧੇਰੇ ਜਾਣਕਾਰੀ ਦੇਣਗੇ।