ਪੰਜ ਤੱਤਾਂ ‘ਚ ਵਿਲੀਨ ਹੋਏ ਉੱਘੇ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ

ਗੁਰਦੁਆਰਾ ਮਿੱਠਾ ਟਿਵਾਣਾ ਵਿਖ਼ੇ ਅੰਤਿਮ ਅਰਦਾਸ 4 ਦਸੰਬਰ ਨੂੰ ਹੋਵੇਗੀ

ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਉੱਘੇ ਸਮਾਜਵਾਦੀ ਆਗੂ, ਸਿੱਖਿਆ ਸ਼ਾਸਤਰੀ ਤੇ ਅਧਿਆਪਕ ਸੰਘਰਸ਼ ਦੇ ਮੋਹਰੀ ਆਗੂ ਵੱਜੋਂ ਨਾਮਣਾ ਖੱਟਣ ਵਾਲੀ ਕੌਮੀ ਸਖਸ਼ੀਅਤ ਬਲਵੰਤ ਸਿੰਘ ਖੇੜਾ ਪੰਜ ਤੱਤਾਂ ‘ਚ ਵਿਲੀਨ ਹੋ ਗਏ| ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਰਦਾਰ ਬਲਵੰਤ ਸਿੰਘ ਖੇੜਾ ਦੀ ਅੰਤਿਮ ਯਾਤਰਾ ਉਹਨਾਂ ਦੇ ਗ੍ਰਹਿ ਸੈਂਟਰਲ ਟਾਊਨ ਤੋਂ ਆਰੰਭ ਹੋਈ| ਇਸ ਅੰਤਿਮ ਯਾਤਰਾ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਰਾਜਨੀਤਿਕ ਸਮਾਜਿਕ ਧਾਰਮਿਕ ਅਤੇ ਸਿੱਖਿਆ ਨਾਲ ਸੰਬੰਧਿਤ ਵੱਖ ਵੱਖ ਸ਼ਖਸੀਅਤਾਂ ਨੇ ਹਾਜ਼ਰ ਹੋ ਕੇ ਬਲਵੰਤ ਸਿੰਘ ਖੇੜਾ ਦੀ ਮ੍ਰਿਤਕ ਦੇਹ ਨੂੰ ਦੁਸ਼ਾਲੇ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ| ਸੋਸ਼ਲਿਸਟ ਪਾਰਟੀ ਇੰਡੀਆ ਵੱਲੋਂ ਕੌਮੀ ਸਕੱਤਰ ਹਰਿੰਦਰ ਸਿੰਘ ਮਨਸ਼ਾਹੀਆ ਅਤੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਲਾਲ ਝੰਡਾ ਅਤੇ ਦੁਸ਼ਾਲਾ ਭੇਂਟ ਕੀਤਾ| ਸਥਾਨਕ ਹਰਿਆਣਾ ਰੋਡ ਸਥਿਤ ਸ਼ਿਵਪੁਰੀ ਵਿਖੇ ਬਲਵੰਤ ਸਿੰਘ ਖੇੜਾ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਸਪੁੱਤਰ ਜਗਦੀਪ ਸਿੰਘ ਖੇੜਾ ਨੇ ਅਗਨ ਭੇਂਟ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਮਨਸ਼ਾਹੀਆ ਕੌਮੀ ਸਕੱਤਰ ਸੋਸ਼ਲਿਸਟ ਪਾਰਟੀ ਇੰਡੀਆ, ਮਾਸਟਰ ਓਮ ਸਿੰਘ ਸਟਿਆਣਾ ਸੂਬਾ ਪ੍ਰਧਾਨ ਸੋਸ਼ਲਿਸਟ ਪਾਰਟੀ ਇੰਡੀਆ, ਗੁਰਪ੍ਰੀਤ ਸਿੰਘ ਪ੍ਰਧਾਨ ਸਿਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ, ਵਰਿੰਦਰ ਸਿੰਘ ਬਾਜਵਾ ਸਾਬਕਾ ਮੈਂਬਰ ਰਾਜ ਸਭਾ, ਪ੍ਰੇਮ ਸਿੰਘ ਸਾਬਕਾ ਜ਼ਿਲਾ ਸਪੋਰਟਸ ਅਫਸਰ, ਕੁਲਵਰਨ ਸਿੰਘ ਜ਼ਿਲਾ ਪੈਨਸ਼ਨਰ ਐਸੋਸੀਏਸ਼ਨ, ਡਾਕਟਰ ਸੁਰਿੰਦਰ ਸਿੰਘ ਬੁੱਲੋਵਾਲ, ਮਾਸਟਰ ਗੁਰਚਰਨ ਸਿੰਘ ਬਸਿਆਲਾ ਸਿੱਖ ਮਿਸ਼ਨਰੀ ਕਾਲਜ, ਡਾ.ਜਸਵੰਤ ਸਿੰਘ ਰਾਏ ਜਿਲਾ ਭਾਸ਼ਾ ਅਫਸਰ, ਜਸਵੀਰ ਸਿੰਘ ਧਿਮਾਨ, ਜਗਵਿੰਦਰ ਸਿੰਘ ਮਿੰਟੂ ਰਾਮਗੜ, ਪਰਵਿੰਦਰ ਸਿੰਘ ਕਿਤਨਾ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ, ਮਹਿੰਦਰ ਸਿੰਘ ਮੁਸਾਫਰ ਸਾਬਕਾ ਡੀਪੀਆਰਓ, ਪ੍ਰੋਫੈਸਰ ਸ਼ਾਮ ਸਿੰਘ ਕੇਦਰੀ ਸਿੰਘ ਸਭਾ ਚੰਡੀਗੜ੍ਹ, ਭੀਮ ਚੰਦ ਦਿੱਲੀ ਸਰਵੇੰਟ ਆਫ਼ ਪੀਪਲ ਸੋਸਾਇਟੀ, ਜਸਪਾਲ ਸਿੰਘ ਮਾਨ ਚੰਡੀਗੜ੍ਹ, ਅਨੂਪ ਸਿੰਘ ਭੱਦਰੂ ਜਨਤਾ ਦਲ, ਹਰਪ੍ਰੀਤ ਸਿੰਘ ਲਾਲੀ, ਗੁਰਦੀਪ ਸਿੰਘ ਖੁਣ ਖੁਣ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਗੁਰਨਾਮ ਸਿੰਘ ਸਿੰਗੜੀਵਾਲਾ ਜਨਰਲ਼ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨਜੀਤ ਸਿੰਘ ਨੰਬਰਦਾਰ, ਅਕਬਰ ਸਿੰਘ, ਬਲਵੀਰ ਸਿੰਘ ਅਬਰਾਹਿਮਪੁਰ, ਸੁਰਜੀਤ ਸਿੰਘ ਦੁਬਈ, ਮਹਿੰਦਰ ਸਿੰਘ ਹੀਰ ਆਦਿ ਸ਼ਾਮਿਲ ਹੋਏ| ਸਰਦਾਰ ਬਲਵੰਤ ਸਿੰਘ ਖੇੜਾ ਦੇ ਸਪੁੱਤਰ ਜਗਦੀਪ ਸਿੰਘ ਖੇੜਾ ਨੇ ਦੱਸਿਆ ਕਿ ਸਰਦਾਰ ਬਲਵੰਤ ਸਿੰਘ ਖੇੜਾ ਦੀ ਆਤਮਿਕ ਸ਼ਾਂਤੀ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ ਸੈਂਟਰਲ ਟਾਊਨ ਹੁਸ਼ਿਆਰਪੁਰ ਵਿਖੇ 4 ਦਸੰਬਰ ਨੂੰ ਪਾਏ ਜਾਣਗੇ ਉਪਰੰਤ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਸ਼ਾਇਦਪੁਰ ਵਿਖੇ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ|