ਮਰੀਜ਼ਾਂ ਦੀਆਂ ਪੱਟੀਆਂ ਖੋਲ ਪੰਜ ਦਿਨਾਂ ਦੀਆਂ ਮੁਫ਼ਤ ਦਵਾਈਆਂ ਦੇ ਕੇ ਮਰੀਜ਼ਾਂ ਨੂੰ ਘਰ ਭੇਜਿਆ ਗਿਆ : ਸੰਤੋਸ਼ ਕੁਮਾਰੀ
ਹੁਸ਼ਿਆਰਪੁਰ,( ਤਰਸੇਮ ਦੀਵਾਨਾ): ਡੇਰਾ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਪਿੰਡ ਰਾਏਪੁਰ-ਰਸੂਲਪੁਰ, ਜਲੰਧਰ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ 19 ਨਵੰਬਰ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਸੱਚਾ ਸਿੰਘ ਬੇਗਲ ਯੂਕੇ, ਡਾ.ਜਸਵੰਤ ਸਿੰਘ, ਰਜਿੰਦਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਰਵਿੰਦਰ ਸਿੰਘ, ਬੀਬੀ ਅਮਰ ਕੌਰ ਬੇਗਲ, ਬੀਬੀ ਨਿਰਮਲਾ, ਬੀਬੀ ਪ੍ਰਕਾਸ਼ ਕੌਰ ਅਤੇ ਸਮੂਹ ਬੇਗਲ ਪਰਿਵਾਰ ਯੂਕੇ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ ਹੈ। ਸੰਤ ਨਿਰਮਲ ਦਾਸ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਨਦੀਪ ਸੂਦ, ਡਾ.ਅਮਨਦੀਪ ਔਜਲਾ, ਡਾ.ਹਰੀਸ਼ ਚੰਦਰ, ਡਾ.ਰਮਨ ਅਤੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਦੀ ਟੀਮ ਵੱਲੋਂ 450 ਤੋਂ ਵੱਧ ਮਰੀਜਾਂ ਨੂੰ ਅਪ੍ਰੈਸ਼ਨ ਲਈ ਚੂਣਿਆ ਗਿਆ ਹੈ। ਉਨ੍ਹਾਂ ਵਿਚੋਂ ਕੱਲ (20,21ਨਵੰਬਰ ਨੂੰ) 100 ਮਰੀਜਾ ਦੇ ਬਿਨਾਂ ਟਾਂਕਾ ਰਹਿਤ ਲੇਜ਼ਰ ਅਤੇ ਕੰਪਿਊਟਰੀ ਕਰਣ ਮਸ਼ੀਨ ਰਾਹੀਂ ਸਫ਼ਲ ਅਪ੍ਰੇਸ਼ਨ ਕੀਤੇ ਗਏ। ਮਰੀਜ਼ਾਂ ਦੀਆਂ ਪੱਟੀਆਂ ਖੋਲ ਪੰਜ ਦਿਨਾਂ ਦੀਆਂ ਮੁਫ਼ਤ ਦਵਾਈਆਂ ਦੇ ਕੇ ਮਰੀਜ਼ਾਂ ਨੂੰ ਖੁਸ਼ੀ ਖੁਸ਼ੀ ਘਰ ਭੇਜਿਆ ਗਿਆ। ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਮਹਿਗਾਈ ਦੇ ਦੌਰ ਵਿੱਚ ਇਲਾਜ ਕਰਵਾਉਣਾ ਹਰ ਇਕ ਦੇ ਵਸ ਦੀ ਗੱਲ ਨਹੀਂ ਬਹੁਤ ਸਾਰੇ ਗਰੀਬ ਲੋਕ ਇਸ ਕਾਰਨ ਆਪਣੀ ਅੱਖਾਂ ਦੀ ਰੌਸ਼ਨੀ ਗਵਾ ਲੈਂਦੇ ਹਨ। ਇਸ ਕਰਕੇ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਸੁੱਚਾ ਸਿੰਘ ਬੇਗਲ ਦੇ ਸਮੁੱਚੇ ਪਰਿਵਾਰ ਨੇ ਸੰਗਤਾਂ ਦੀ ਸੇਵਾ ਦਾ ਬੀੜਾ ਚੁੱਕਿਆ ਹੈ,ਜਿਸ ਨਾਲ ਹਰ ਸਾਲ ਸੈਂਕੜੇ ਲੋਕਾਂ ਨੂੰ ਰੌਸ਼ਨੀ ਮਿਲਦੀ ਹੈ। ਇਸ ਕੈੰਪ ਵਿੱਚ ਅਪਰੇਸ਼ਨ ਵਾਲੇ ਮਰੀਜ਼ਾਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੇ ਲੰਗਰ ਦਾ ਪ੍ਰਬੰਧ ਵੀ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਵਲੋਂ ਹੀ ਕੀਤਾ ਗਿਆ ਹੈ। ਮਿਸ਼ਨਰੀ ਗਾਇਕਾ ਪ੍ਰਿਆ ਬੰਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਜੋ ਅੱਖਾਂ ਦਾ ਮਹਾਂਕੁੰਭ ਚਲਾਇਆ ਗਿਆ ਹੈ, ਉਹ ਇਕ ਮਹਾਨ ਕਾਰਜ ਹੈ ਜਿਸ ਵਿਚ ਅੱਖਾਂ ਦੇ ਪੀੜਤਾਂ ਨੂੰ ਨਵੀਂ ਰੌਸ਼ਨੀ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ.ਸੁੱਚਾ ਸਿੰਘ ਬੇਗਲ, ਬੀਬੀ ਅਮਰ ਕੌਰ ਯੂਕੇ, ਬੀਬੀ ਬਿੰਦੀ ਯੂਕੇ,ਸ.ਲਾਲ ਸਿੰਘ ਯੂਕੇ,ਭੈਣ ਰਾਣੀ ਯੂਐਸਏ,ਸ.ਪਰਮਜੀਤ ਸਿੰਘ ਵਨੀਪਾਲ ਯੂਐਸਏ,ਸੇਵਦਾਰ ਰਾਜ ਕੁਮਾਰ ਡੋਗਰ, ਮੈਨੇਜਰ ਰਮੇਸ਼ ਸਿੰਘ ਭੱਟੀ, ਸੁਬੇਦਾਰ ਰੇਸ਼ਮ ਸਿੰਘ, ਮਿਸ਼ਨਰੀ ਗਾਇਕਾ ਪ੍ਰੀਆ ਬੰਗਾ, ਡਾ.ਰੀਤ, ਡਾ.ਰਮਨ ਜਸਵਿੰਦਰ ਸਿੰਘ, ਮੈਡਮ ਜੱਸੀ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸੀ।