ਸਾਰਿਆਂ ਧਰਮਾਂ ਦਾ ਸਰਬ ਸਾਂਝਾ ਤਿਉਹਾਰ ਦੀਵਾਲੀ : ਪ੍ਰਿੰਸੀਪਲ ਰਾਜੇਸ਼ ਗੁਪਤਾ
ਦਸੂਹਾ,(ਰਾਜਦਾਰ ਟਾਇਮਸ): ਦੀਵਾਲੀ ਦਾ ਤਿਉਹਾਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਸ਼ਰਧਾ ਅਤੇ ਜ਼ੋਰ ਸ਼ੋਰ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਰੰਗੋਲੀ ਮੁਕਾਬਲੇ ਦੀਵੇ ਬਣਾਉਣ ਦੇ ਮੁਕਾਬਲੇ ਮੋਮਬੱਤੀਆਂ ਦੇ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਆਦਿ ਕਰਵਾਏ ਗਏ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਸਭ ਤੋਂ ਪਹਿਲਾਂ ਸਾਰਿਆਂ ਬੱਚਿਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਦੀਵਾਲੀ ਖ਼ੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਹੈ।ਵੱਖ-ਵੱਖ ਧਰਮਾਂ ਵਿੱਚ ਇਸ ਦੀ ਆਪਣੀ ਮਹਾਨਤਾ ਹੈ। ਹਿੰਦੂ ਧਰਮ ਵਿਚ ਜਦੋਂ ਸ੍ਰੀ ਰਾਮ ਚੰਦਰ ਜੀ ਲੰਕਾ ਫਤਿਹ ਕਰਕੇ ਅਯੁੱਧਿਆ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੇ ਸੁਆਗਤ ਲਈ ਦੀਵੇ ਅਤੇ ਰੋਸ਼ਨੀ ਜਗਾਏ ਜਾਂਦੇ ਹਨ। ਸਿੱਖ ਧਰਮ ਵਿੱਚ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜੇ ਰਿਹਾਅ ਕਰਵਾਏ ਸਨ। ਇਸ ਕਰਕੇ ਇਸ ਦਿਵਸ ਨੂੰ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਹੈ। ਇਹ ਦਿਨ ਮਹਾਂਰਿਸ਼ੀ ਦਿਆਨੰਦ ਜੀ ਦੇ ਨਿਰਵਾਣ ਦਿਵਸ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਪਹਿਲੇ ਦੂਜੇ ਤੇ ਤੀਜੇ ਦਰਜੇ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਬੱਚਿਆਂ ਨੇ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਹਿਲੇ ਦੂਜੇ ਅਤੇ ਤੀਜੇ ਦਰਜੇ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਮਾਸਟਰ ਧਰਮਿੰਦਰ ਸਿੰਘ ਜਲੋਟਾ, ਸੁਮਿਤ ਚੋਪਡ਼ਾ, ਅਵਤਾਰ ਸਿੰਘ, ਕੁਲਦੀਪ ਕੁਮਾਰ, ਮੈਡਮ ਗੁਰਪ੍ਰੀਤ ਕੌਰ, ਗੁਰਜਿੰਦਰਪਾਲ ਸਿੰਘ ਸਮੂਹ ਬੀਐਡ ਸਟਾਫ ਸਮੂਹ ਵਿਦਿਆਰਥੀ ਹਾਜ਼ਰ ਸਨ।