ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਭਾਰਤ ਸਕਾਊਟਿੰਗ ਐਂਡ ਗਾਈਡਿੰਗ ਪੰਜਾਬ’ ਦੁਆਰਾ ਕਰਵਾਇਆ ਗਿਆ ਐਕਸਟੈਂਸ਼ਨ ਲੈਕਚਰ
ਮੁਕੇਰੀਆਂ,(ਰਾਜ਼ਦਾਰ ਟਾਇਮਸ): ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ‘ਭਾਰਤ ਸਕਾਊਟਿੰਗ ਐਂਡ ਗਾਈਡਿੰਗ ਪੰਜਾਬ’ ਦੁਆਰਾ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਵਿੱਚ ਸਰਦਾਰ ਓਕਾਂਰ ਸਿੰਘ ਜੀ (ਸਟੇਟ ਆਯੋਜਨ ਕਮਿਸ਼ਨਰ’ ਭਾਰਤ ਸਕਾਊਟਿੰਗ ਐਂਡ ਗਾਈਡਿੰਗ ਪੰਜਾਬ’) ਮੁੱਖ ਮਹਿਮਾਨ ਵਜੋਂ ਪਹੁੰਚੇ। ਸਰਦਾਰ ਓਂਕਾਰ ਸਿੰਘ ਵੱਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਸਕਾਊਟ ਅਤੇ ਗਾਈਡ ਬਣਨ ਲਈ ਪ੍ਰੇਰਿਆ। ਉਹਨਾਂ ਨੇ ਵਿਦਿਆਰਥਣਾਂ ਨੂੰ ਅਧਿਆਤਮਕ ਜੀਵਨ ਸ਼ੈਲੀ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਸਰਬਪੱਖੀ ਵਿਕਾਸ ਲਈ ਸਕਾਊਟ ਦੇ ਮੂਲ ਮੰਤਰ ਆਪਣੇ ਪ੍ਰਤੀ ਫਰਜ਼, ਦੂਸਰਿਆਂ ਪ੍ਰਤੀ ਫਰਜ਼ ਅਤੇ ਪਰਮਾਤਮਾ ਪ੍ਰਤੀ ਫਰਜ਼ ਨੂੰ ਅਪਣਾਉਣ ਲਈ ਕਿਹਾ। ਉਨਾਂ ਨੇ ਬੱਚਿਆਂ ਪ੍ਰੇਰਿਆ ਕਿ ਜੀਵਨ ਨੂੰ ਜਿਉਣ ਲਈ ਸਾਨੂੰ ਕਿਤਾਬੀ ਗਿਆਨ ਤੋਂ ਬਿਨਾਂ ਜੀਵਨ ਦੀਆਂ ਪਰਿਸਥਿਤੀਆਂ ਨੂੰ ਸਮਝਣ ਲਈ ਮੈਦਾਨ ਵਿੱਚ ਉਤਰਨਾ ਪਵੇਗਾ। ਉਹਨਾਂ ਨੇ ਦੱਸਿਆ ਕਿ ਇੱਕ ਸਿਹਤਮੰਦ ਸਮਾਜ ਸਿਰਜਣ ਲਈ ਹਰ ਵੇਲੇ ਕੋਸ਼ਿਸ਼ ਕਰਨੀ, ਤਿਆਰ ਬਰ ਤਿਆਰ ਰਹਿਣਾ ਅਤੇ ਸੇਵਾ ਕਰਨ ਦੇ ਗੁਣਾਂ ਦਾ ਧਾਰਨੀ ਹੋਣਾ ਜਰੂਰੀ ਹੈ ਤਾਂ ਕਿ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਾ ਸਕੇ।ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਬਰਾੜ ਵੱਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਸਕਾਊਟ ਅਤੇ ਗਾਈਡ ਸੈਲ੍ ਦਾ ਹਿੱਸਾ ਬਣਨ ਲਈ ਪ੍ਰੇਰਿਆ। ਲੈਫਟੀਨੈਂਟ ਡਾਕਟਰ ਰਾਜਵਿੰਦਰ ਕੌਰ ਅਤੇ ਸਕੂਲ ਕੋਆਰਡੀਨੇਟਰ ਮੈਡਮ ਨਵਦੀਪ ਕੌਰ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸੰਗਠਿਤ ਕਮੇਟੀ ਦੇ ਮੈਂਬਰ ਮੈਡਮ ਨੀਰਜ ਸ਼ਰਮਾ, ਮੈਡਮ ਤਰਨਵੀਰ ਕੌਰ ਮੈਡਮ ਮਾਨਵ ,ਸਮੂਹ ਸਕੂਲ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ।।