ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਟਰੈਫਿਕ ਨਿਯਮਾਂ ਸਬੰਧੀ ਸੈਮੀਨਾ ਲਗਾਇਆ ਸੈਮੀਨਾਰ
ਟਾਂਡਾ ਉੜਮੁੜ, (): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਜੀ.ਆਰ.ਡੀ ਇੰਸਟੀਟਿਊਟ ਆਫ ਨਰਸਿੰਗ ਕਾਲਜ ਵਿਖੇ ਪੁਲਿਸ ਤੇ ਟਰੈਫਿਕ ਵਿਭਾਗ ਵੱਲੋਂ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਖਿਲਾਫ ਇਕ ਦਿਨਾ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਜੀ.ਆਰ.ਡੀ ਸਿੱਖਿਆ ਸੰਸਥਾਵਾਂ ਦੀ ਚੇਅਰਪਰਸਨ ਪਰਦੀਪ ਕੌਰ ਤੇ ਐਮ.ਡੀ ਵਿਕਰਮ ਸਿੰਘ ਦੀ ਅਗਵਾਈ, ਮੈਨੇਜਰ ਸਰਬਜੀਤ ਸਿੰਘ ਮੋਮੀ ਤੇ ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਦੇਖ-ਰੇਖ ਲਗਾਏ ਗਏ ਇਸ ਸੈਮੀਨਾਰ ਦੌਰਾਨ ਟਰੈਫਿਕ ਵਿਭਾਗ ਟਾਂਡਾ ਦੇ ਇੰਚਾਰਜ ਏ.ਐਸ.ਆਈ ਮਨਜੀਤ ਸਿੰਘ , ਏ.ਐਸ.ਆਈ ਦਰਸ਼ਨ ਸਿੰਘ ਅਤੇ ਏ.ਐਸ.ਆਈ ਜਸਵਿੰਦਰ ਸਿੰਘ ਨੇ ਵਿਦਿਆਰਥਣਾ ਨੂੰ ਸੰਬੋਧਨ ਕਰਦਿਆਂ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਉੱਥੇ ਹੀ ਟਰੈਫਿਕ ਨਿਯਮਾਂ ਦੀ ਪੂਰੀ ਜਿੰਮੇਵਾਰੀ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਭਿਆਨਕ ਸੜਕ ਹਾਦਸਿਆਂ ਤੋਂ ਬਚ ਸਕਦੇ ਹਾਂ। ਉਹਨਾਂ ਹੋਰ ਦੱਸਿਆ ਕਿ ਇਹ ਸੈਮੀਨਾਰ ਜਿਲਾ ਪੁਲਿਸ ਮੁਖੀ ਸਰਤਾਰ ਸਿੰਘ ਚਾਹਲ ਤੇ ਡੀ.ਐਸ.ਪੀ ਟਾਂਡਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਗਾਈ ਜਾ ਰਹੇ ਹਨ। ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਜਿੱਥੇ ਟਰੈਫਿਕ ਵਿਭਾਗ ਟਾਂਡਾ ਦਾ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਨੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ। ਸੰਸਥਾ ਵੱਲੋਂ ਟਰੈਫਿਕ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਦਲਜਿੰਦਰ ਕੌਰ, ਤਰਨੁ ਸੈਣੀ,ਮਨਦੀਪ ਕੌਰ, ਜਸਲੀਨ ਕੌਰ, ਲਵਲੀ ਸੈਣੀ, ਮਨਪ੍ਰੀਤ ਕੌਰ ਤੇ ਨਰਸਿੰਗ ਕਾਲਜ ਦਾ ਹੋਰ ਸਟਾਫ ਵੀ ਮੌਜੂਦ ਸੀ।