ਮਹਾਂਪੁਰਸ਼ ਹਮੇਸ਼ਾ ਸੱਚ ਦਾ ਰਸਤਾ ਦਿਖਾਉਂਦੇ ਹਨ ਤੇ ਪ੍ਰਭੂ ਚਰਨਾਂ ਨਾਲ ਜੋੜਦੇ ਹਨ : ਮੰਤਰੀ ਜਿੰਪਾ
ਮੰਤਰੀ ਨੇ ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਤੋਂ ਲਿਆ ਅਸ਼ੀਰਵਾਦ
ਹੁਸ਼ਿਆਰਪੁਰ, : ਬੀਤੇ ਦਿਨੀ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਗੀਤਾ ਭਵਨ ਹੁਸ਼ਿਆਰਪੁਰ-ਚਿੰਤਪੁਰਨੀ ਵਿਖੇ ਪੁੱਜੇ, ਜਿੱਥੇ ਉਹਨਾਂ ਨੇ ਪੁਜਨੀਕ ਮਾਤਾ ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਤੋਂ ਅਸ਼ੀਰਵਾਦ ਲਿਆ, ਇਸ ਮੌਕੇ ਉਹਨਾਂ ਨਾਲ ਸਮਾਜ ਸੇਵੀ ਨੀਲ ਕਮਲ ਸ਼ਰਮਾ ਲੁਧਿਆਣਾ, ਤਿਲਕ ਰਾਜ ਗੁਪਤਾ, ਸਤੀਸ਼ ਕੁਮਾਰ ਸੇਠੀ, ਸੰਜੀਵ ਸੂਦ, ਦੀਪਕ ਨੰਦ, ਸੁਰਿੰਦਰ ਚੋਪੜਾ, ਅਨਿਲ ਭੰਡਾਰੀ, ਦੀਪਕ ਸਹਿਗਲ ਆਦਿ ਹਾਜਰ ਸਨ। ਮੰਤਰੀ ਜਿੰਪਾ ਨੇ ਕਿਹਾ ਕਿ ਉਹ ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿਉਂਕਿ ਅੱਜ ਦੇ ਦੁਨਿਆਵੀ ਤੇ ਪਦਾਰਥਵਾਦ ਦੇ ਯੁੱਗ ‘ਚ ਭਟਕੇ ਮਨੁੱਖ ਨੂੰ ਮਹਾਂਪੁਰਸ਼ ਹਮੇਸ਼ਾ ਸੱਚ ਦਾ ਰਸਤਾ ਦਿਖਾਉਂਦੇ ਹਨ ਤੇ ਪ੍ਰਭੂ ਚਰਨਾਂ ਨਾਲ ਜੋੜਦੇ ਹਨ।
ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਦੱਸਿਆ ਭਵਨ ‘ਚ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਦਾ ਸੋਹਣਾ ਮੰਦਿਰ ਬਣ ਰਿਹਾ ਹੈ, ਉੱਥੇ ਧਰਮਸ਼ਾਲਾਵਾਂ ਬਣਾਈ ਜਾ ਰਹੀ, ਜਿੱਥੇ ਮਾਤਾ ਚਿੰਤਰਪੁਰਨੀ ਜੀ ਦੇ ਦਰਸ਼ਨਾਂ ਲਈ ਜਾਂਦੀ ਸੰਗਤ ਮੁਫਤ ਰਹਿ ਸਕਦੀ ਹੈ, ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਮੰਦਿਰ ਕਮੇਟੀ ਨੂੰ ਉਸਾਰੀ ਜਾਂ ਹੋਰ ਕਾਰਜਾਂ ਲਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।