ਥਾਣਾ ਮੇਹਟੀਆਣਾ ਦੇ ਵਧੀਕ ਐਸ ਐਚ ਉ ਜਗਜੀਤ ਸਿੰਘ ਨੇ ਕੀਤਾ ਭਗੋੜਾ ਗ੍ਰਿਫਤਾਰ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸਰਤਾਜ ਸਿੰਘ ਚਾਹਲ (ਆਈਪੀਐਸ) ਸੀਨੀਅਰ ਪੁਲਿਸ ਕਪਤਾਨ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ ਪੁਲਿਸ ਕਪਤਾਨ ਦੀ ਰਹਿਨੁਮਾਈ ਹੇਠ ਲਾਅ ਐਂਡ ਆਡਰ ਡਿਊਟੀ ਅਤੇ ਪੀ.ਓ ਗ੍ਰਿਫਤਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜਨ (ਦਿਹਾਤੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਆਕਰਸ਼ੀ ਜੈਨ (ਆਈਪੀਐਸ) ਮੁੱਖ ਅਫਸਰ ਥਾਣਾ ਮੇਹਟੀਆਣਾ ਦੀਆ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਐਸ.ਆਈ ਜਗਜੀਤ ਸਿੰਘ ਵਧੀਕ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਗੁਪਤ ਸੂਚਨਾ ਦੇ ਅਧਾਰ ਤੇ ਏ.ਐਸ.ਆਈ ਗੁਲਸ਼ਨ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਸੀਨੀਅਰ ਅਫਸਰਾ ਦੀਆ ਮਿਲੀਆ ਹਦਾਇਤ ਦੀ ਪਾਲਣਾ ਕਰਦੇ ਹੋਏ ਚੈਕਿੰਗ ਦੋਰਾਨ ਥਾਣਾ ਮੇਹਟੀਆਣਾ ਹੁਸ਼ਿਆਰਪੁਰ ਵਿੱਚ ਰਣਜੀਤ ਕੁਮਾਰ ਪੁੱਤਰ ਪਰਮਜੀਤ ਵਾਸੀ ਪਿੰਡ ਅੱਤੋਵਾਲ ਜੋ ਕਿ ਬਾ ਅਦਾਲਤ ਸਿਮਰਨਦੀਪ ਸਿੰਘ ਸੋਹੀ ਜੇ.ਐਮ.ਆਈ.ਸੀ ਹੁਸ਼ਿਆਰਪੁਰ ਵੱਲੋਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।