14 ਮਰੀਜਾ ਦੇ ਚੂਲੇ ਅਤੇ ਗੋਡੇ ਦੇ ਕੀਤੇ ਗਏ ਮੁਫੱਤ ਸਫਲ ਅਪਰੇਸ਼ਨ

ਦਿਲ ਦਾ ਦੋਰਾ ਪੈਣਾ ਤੇ ਲਗਾਇਆ ਜਾਦਾ ਹੈ ਜੀਵਨ ਰੱਖਿਅਕ ਟੀਕਾ ਵੀ ਫਰੀ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਰਕਾਰੀ ਹਸਪਤਾਲਾ ਵਿੱਚ ਆਮ ਮਰੀਜਾਂ ਲਈ ਪ੍ਰਾਈਵੇਟ ਸੁਪਰ ਸਪੈਸ਼ਲਟੀ ਸਿਹਤ ਸੇਵਾਵਾਂ ਮੁਹੀਆ ਕਰਵਾਉਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਪਨੇ ਸਾਕਾਰ ਕਰਨ ਲਈ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਸਿਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਮਰੀਜਾਂ ਲਈ ਅਜਿਹੀਆ ਸਿਹਤ ਸੇਵਾਵਾਂ ਮੁਹੀਆਂ ਕਰਵਾਈ ਜਾਣੀ ਸ਼ੁਰੂ ਕੀਤੀ ਗਈ ਹੈ। ਜੋ ਕਿ ਪਹਿਲਾਂ ਮਰੀਜਾਂ ਨੂੰ ਵੱਡੇ ਵੱਡੇ ਨਿਜੀ ਹਸਪਤਾਲਾ ਵਿੱਚ ਲੱਖਾ ਰੁਪਏ ਖਰਚੇ ਕਰਨੇ ਪੈਦੇ ਸਨ। ਇਸੇ ਕੜੀ ਵਿੱਚ ਸਿਵਲ ਹਸਪਤਾਲ ਵਿੱਖੇ ਆਉਣ ਵਾਲੇ ਮਰੀਜਾਂ ਦੀ ਸਹੂਲਤ ਅਤੇ ਉਹਨਾਂ ਦੇ ਇਲਾਜ ਸਬੰਧੀ ਸਹੀ ਮਾਰਗ ਦਰਸ਼ਨ ਕਰਵਾਉਂਣ ਜਿਲੇ ਵਿੱਚ ਆਪਣੇ ਕਿਸਮ ਦੇ ਮਰੀਜਾ ਨੂੰ ਜਣਕਾਰੀ ਲਈ ਮਰੀਜ ਸਹੂਲਤ ਸੈਟਰ ਦਾ ਉਦਘਾਟਿਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋ ਕੀਤਾ। ਇਸ ਮੋਕੇ ਜਿੰਪਾ ਨੇ ਦੱਸਿਆ ਕਿ ਕੇਦਰ ਵਿੱਚ ਆਉਣ ਵਾਲੇ ਮਰੀਜਾਂ ਨੂੰ ਉਹਨਾਂ ਦੀ ਸਹੀ ਬਿਮਾਰੀ ਸਬੰਧੀ ਜਾਣਕਾਰੀ ਅਤੇ ਯੋਗ ਡਾਕਟਰ ਵੱਲ ਭੇਜਿਆ ਜਾਵੇਗਾ ਤਾਂ ਜੋ ਮਰੀਜਾਂ ਨੂੰ ਆਪਣੀ ਬਿਮਾਰੀ ਸਬੰਧੀ ਡਾਕਟਰ ਲੱਬਣ ਵਿੱਚ ਪਰੇਸ਼ਾਨੀ ਨਾ ਹੋ ਸਕੇ। ਉਹਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੱਡੀਆ ਤੇ ਜੋੜਾ ਦੇ ਮਰੀਜਾਂ ਲਈ ਗੋਡੇ ਅਤੇ ਚੂਲੇ ਬਦਲਣ ਦੀ ਸਹੂਲਤ ਮੁਹਾਈਆ ਕਰਵਾਈ ਜਾ ਚੂਕੀ ਹੈ ਹਸਪਤਾਲ ਵਿਆਚ ਹੱਡੀਆ ਦੇ ਸਰਜਨ ਡਾ.ਮਨਮੋਹਣ ਸਿੰਘ ਅਤੇ ਡਾ.ਗੁਰਮਿੰਦਰ ਸਿੰਘ ਗੋਡੇ ਬਦਲਣ ਦੇ 14 ਸਫਲ ਅਪਰੇਸ਼ਨ ਕੀਤੇ ਜਾ ਚੂਕੇ ਹਨ ਇਹ ਸਭ ਅਪਰੇਸ਼ਨ ਆਯੂਸੁਮਾਨ ਕਾਰਡ ਤੇ ਫਰੀ ਹੋਏ ਹਨ, ਜਦੋ ਕਿ ਇਹ ਪ੍ਰਈਵੇਟ ਹਸਪਤਾਲ ਵਿੱਚ ਲੱਗ ਭੱਗ 1 ਲੱਖ ਰੁਪਏ ਵਿਚ ਹੁੰਦੇ ਹਨ। ਇਸ ਦੇ ਨਾਲ ਹੀ ਦਿਲ ਦੇ ਮਰੀਜਾਂ ਦੀ ਜਾਨ ਬਚਾਉਣ ਲਈ ਲਗਾਇਆ ਜਾਣ ਵਾਲਾ ਜੀਵਨ ਰੱਖਿਅਕ ਟੀਕਾ ਜੋ ਨਿਜੀ ਹਸਪਤਾਲਾ ਵਿੱਚ ਹਜਾਰਾ ਰੁਪਏ ਦਾ ਲਗਦਾ ਹੈ। ਹੁਣ ਕਿਸੇ ਵੀ ਮਰੀਜ ਨੂੰ ਦਿਲ ਦਾ ਦੋਰਾ ਪੈਣ ਤੇ ਕਲਾਉਟਿੰਗ ਰੋਕਣ ਵਾਲਾ ਇਹ ਜੀਵਨ ਰੱਖਿਅਕ ਟੀਕਾ ਮੁੱਫਤ ਵਿੱਚ ਲਗਾਇਆ ਜਾਦਾ ਹੈ।ਸਿਵਲ ਸਰਜਨ ਡਾ.ਬਲਵਿੰਦਰ ਡਿਮਾਣਾ ਵੱਲੋ ਮੰਤਰੀ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਤੇ ਡਾ.ਮਨਮੋਹਣ ਸਿੰਘ, ਡਾ.ਨੇਹਾ, ਸੁਰਿੰਦਰ ਕੁਮਾਰ ਮੇਅਰ, ਸਮਾਜ ਸੇਵਕ ਵਿਜੇ ਅਰੋੜਾ ਤੋ ਹੋਰ ਪੈਰਾ ਮੈਡੀਕਲ ਸਟਾਫ ਹਾਜਰ ਸੀ।