ਗੜ੍ਹਸ਼ੰਕਰ,(ਜਤਿੰਦਰ ਕਲੇਰ): ਪੀਐਚਸੀ ਪੋਸੀ ਦੇ ਐਸਐਮਓ ਡਾ.ਰਘਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੈਦੇ ਐਨਐਸਐਮ ਸਕੂਲ ਅਚੱਲਪੁਰ ਬੀਤ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਨੈਸ਼ਨਲ ਡੈਗੂ ਦਿਵਸ ਮਨਾਇਆ।ਇੰਸਪੈਕਟਰ ਜਸਵੀਰ ਸਿੰਘ ਨੇ ਦਸਿਆ ਕਿ ਡੈਗੂ ਏਡੀਜ਼ ਐਜਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਚਿੱਟੇ ਰੰਗ ਦੀਆਂ ਧਾਰੀਆਂ ਵਾਲਾ ਹੁੰਦਾ ਹੈ।ਇਸ ਵਿੱਚ ਮਰੀਜ ਨੂੰ ਤੇਜ ਬੁਖਾਰ, ਸਿਰ ਦਰਦ, ਭੰਨ ਤੋੜ ਅਤੇ ਉਲਟੀ ਵੀ ਆ ਜਾਦੀ ਹੈ। ਉਹਨਾਂ ਨੇ ਇਸ ਮੱਛਰ ਤੋਂ ਬੱਚਣ ਦੇ ਢੰਗ ਦੱਸੇ, ਜਿਹਨਾਂ ਵਿੱਚ ਆਲੇ-ਦੁਆਲੇ ਸਫਾਈ ਰੱਖੋ, ਕੂਲਰਾ ਦਾ ਪਾਣੀ ਹਫ਼ਤੇ ਬਾਅਦ ਬੱਦਲੋ, ਪੂਰੀਆਂ ਬਾਹਾ ਦੇ ਕੱਪੜੇ ਪਾਓ ਅਤੇ ਬੁਖਾਰ ਹੋਣ ਤੇ ਨਜਦੀਕੀ ਸਿਹਤ ਕੇਂਦਰ ਜਾ ਕੇ ਜਾਚ ਕਰਵਾਉ। ਸਕੂਲ ਦੇ ਬੱਚਿਆਂ ਨੇ ਜਾਗਰੂਕਤਾ ਰੈਲੀ ਵੀ ਕੱਢੀ। ਇਸ ਮੌਕੇ ਬਰਦੇਵ ਸਿੰਘ, ਰਜਨੀ ਦੇਵੀ, ਪਰਮਜੀਤ ਸਿੰਘ, ਤਰਨਜੀਤ ਸਿੰਘ, ਰਾਕੇਸ਼ ਕੁਮਾਰ, ਰਵਿੰਦਰ ਸਿੰਘ ਅਤੇ ਸਕੂਲ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।