ਭਵਾਨੀਗੜ੍ਹ,(ਵਿਜੈ ਗਰਗ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਗੁਰੂਦੁਆਰਾ ਨੋਵੀ ਪਾਤਸ਼ਾਹ ਸੁਨਾਮ ਰੋਡ ਪਿੰਡ ਫੱਗੂਵਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਂਚੋ ਸਾਮਲ ਹੋਏ।ਮੀਟਿੰਗ ਵਿੱਚ ਅਹਿਮ ਏਜੰਡੇ ਉਲੀਕੇ ਗਏ ਜਿਸ ਵਿੱਚ ਸਾਰੇ ਪਿੰਡਾ ਨੂੰ ਹਾੜੀ ਦਾ ਫੰਡ ਇਕੱਠਾ ਕਰਨ ਲਈ ਅਤੇ ਪਿਛਲੀ ਛਿਮਾਹੀ ਦੀ ਆਮਦਨ ਅਤੇ ਖਰਚੇ ਦੀਆ ਲਿਸਟਾ ਬਣਾ ਕੇ ਪਿੰਡ ਦੀਆ ਸਾਝੀਆ ਥਾਵਾ ਤੇ ਲਾਉਣ ਲਈ ਅਤੇ ਬਲਾਕ ਆਗੂਆ ਕੋਲ ਲਿਸਟਾ ਜਮਾਂ ਕਰਾਉਣ ਲਈ ਜੋਰ ਨਾਲ ਆਖਿਆ ਗਿਆ ਅਤੇ ਜੋ ਸਰਕਾਰ ਵੱਲੋ ਡੀਏਪੀ ਖਾਦ ਦੇ ਰੇਟ ਵਧਾਏ ਗਏ ਹਨ।ਉਹ ਤੁਰੰਤ ਵਾਪਸ ਲਏ ਜਾਣ ਕਿਉਕਿ ਕਣਕ ਦਾ ਝਾੜ ਘਟਣ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਆਗੂ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾ, ਬਲਵਿੰਦਰ ਸਿੰਘ ਘਨੌੜ ਜੱਟਾਂ, ਜਗਤਾਰ ਸਿੰਘ ਲੱਡੀ, ਸਤਵਿੰਦਰ ਸਿੰਘ ਘਰਾਚੋ, ਰਘਵੀਰ ਸਿੰਘ ਘਰਾਚੋ, ਗੁਰਚੇਤ ਸਿੰਘ ਭੱਟੀਵਾਲ, ਗੁਰਦੇਵ ਸਿੰਘ ਆਲੋਅਰਖ ਆਦਿ ਹਾਜ਼ਰ ਸਨ।






