ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨਾਲ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਕੀਤੀ।ਬੀਬੀ ਸੰਤੋਸ਼ ਕਟਾਰੀਆ ਨੇ ਅਦਾਰਾ ਡੀਸੀਐਮ ਫੈਕਟਰੀ ਤੇ ਹੋਰ ਹਲਕਾ ਬਲਾਚੌਰ ਵਿੱਚ ਬੰਦ ਹੋਏ ਅਦਾਰਿਆਂ ਦੇ ਪ੍ਰਤੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਤਾਂ ਜੋ ਇਨ੍ਹਾਂ ਫੈਕਟਰੀਆਂ ਦੇ ਚੱਲਣ ਦੇ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕੁਝ ਠੱਲ੍ਹ ਪਾਈ ਜਾ ਸਕੀ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਬੀ ਕਟਾਰੀਆ ਨੂੰ ਭਰੋਸਾ ਦਿੰਦਿਆਂ ਹੋਇਆ ਕਿਹਾ ਕਿ ਬੇਰੁਜ਼ਗਾਰੀ ਨੂੰ ਖ਼ਤਮ ਕਰਨਾ ਸਾਡੇ ਅਹਿਮ ਮੁੱਦਿਆਂ ਵਿੱਚੋਂ ਇਕ ਹੈ, ਜੇਕਰ ਬੇਰੁਜ਼ਗਾਰੀ ਘਟੇਗੀ ਤਾਂ ਨਸ਼ਿਆਂ ਨੂੰ ਆਪਣੇ ਆਪ ਠੱਲ੍ਹ ਪੈ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਰੋਡ ਮੈਪ ਤਿਆਰ ਕਰ ਕੇ ਪੰਜਾਬ ਵਿੱਚ ਬੰਦ ਹੋਈਆਂ ਇਕਾਈਆਂ ਨੂੰ ਚਾਲੂ ਕਰਵਾਇਆ ਜਾਵੇਗਾ। ਉਨ੍ਹਾਂ ਭਰੋਸਾ ਦਵਾਇਆ ਕਿ ਬਲਾਚੌਰ ਹਲਕਾ ਜੋ ਪਛੜਿਆ ਹੋਇਆ ਹੈ, ਨੂੰ ਪੰਜਾਬ ਵਿੱਚੋਂ ਪਹਿਲੇ ਨੰਬਰ ਦਾ ਹਲਕਾ ਬਣਾਇਆ ਜਾਵੇਗਾ ਤੇ ਸਹੂਲਤਾਂ ਦੇਣ ਦੇ ਲਈ ਬਲਾਚੌਰ ਹਲਕੇ ਨੂੰ ਪਹਿਲ ਦਿੱਤੀ ਜਾਵੇਗੀ।