ਭਵਾਨੀਗੜ੍ਹ,(ਵਿਜੈ ਗਰਗ): ਆਦਰਸ਼ ਸਕੂਲ ਬਾਲਦ ਖੁਰਦ ਦੇ ਸਟਾਫ ਵੱਲੋਂ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਦਿੱਤਾ ਗਿਆ ਮੰਗ ਪੱਤਰ। ਇਸ ਮੌਕੇ ਸਮੂਹ ਸਟਾਫ ਵੱਲੋਂ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਸੰਗਰੂਰ ਰੈਸਟ ਹਾਊਸ ਵਿਖੇ ਮਿਲਿਆ।ਐਮਐਲਏ ਨਰਿੰਦਰ ਕੌਰ ਭਰਾਜ ਨੂੰ ਜਾਣੂ ਕਰਵਾਇਆ ਗਿਆ ਕਿ ਕਿਵੇਂ ਪਿਛਲੇ 10 ਸਾਲਾਂ ਤੋਂ ਸਰਕਾਰ ਅਤੇ ਕੰਪਨੀਆਂ ਨੇ ਰਲ ਕੇ ਵਿੱਦਿਆ ਦਾ ਸ਼ੋਸ਼ਣ ਅਤੇ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਹੈ। ਉਨ੍ਹਾਂ ਨੇ ਕਿਵੇਂ ਵਿੱਦਿਆ ਦਾ ਨਿੱਜੀਕਰਨ ਕੀਤਾ ਹੈ, ਆਵਾਜ਼ ਚੁੱਕਣ ਵਾਲਿਆਂ ਦਾ ਮੂੰਹ ਬੰਦ ਕਰਵਾ ਦਿੱਤਾ ਹੈ।ਇਨ੍ਹਾਂ ਸਕੂਲਾਂ ਦੀ ਪੋਲਿਸੀ ਸਰਕਾਰਾਂ ਨੇ ਇਸ ਤਰ੍ਹਾਂ ਬਣਾ ਦਿੱਤੀ ਹੈ ਕਿ ਦਰਸ਼ਕ ਸਿਰਫ਼ ਨਾਂ ਦੇ ਹੀ ਰਹਿ ਗਏ ਹਨ।ਅਧਿਆਪਕਾਂ ਪਿਛਲੇ ਦਸ ਸਾਲਾਂ ਤੋਂ ਸਿਰਫ ਦੱਸ ਹਜ਼ਾਰ ਤੇ ਕੰਮ ਕਰ ਰਹੇ ਹਨ।ਕੰਪਨੀਆਂ ਦੁਆਰਾ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਟੂਡੈਂਟ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ।ਇਸ ਮੌਕੇ ਮੈਡਮ ਭਰਾਜ ਵੱਲੋਂ ਸਮੂਹ ਸਟਾਫ ਦੀ ਗੱਲ ਤੇ ਗੌਰ ਕਰਦਿਆਂ ਯਕੀਨ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਸਰਕਾਰ ਸਿਹਤ ਅਤੇ ਵਿੱਦਿਆ ਦੇ ਸਭ ਤੋਂ ਪਹਿਲੇ ਕੰਮ ਕਰੇਗੀ। ਦੱਸਿਆ ਸਰਕਾਰ ਵੱਲੋਂ ਸਿੱਖਿਆ ਤੇ ਪਾਲਿਸੀ ਬਣ ਰਹੀ ਹੈ।ਜਿਸ ਵਿੱਚ ਸਭ ਭ੍ਰਿਸ਼ਟਾਚਾਰੀ ਖਤਮ ਕਰ ਦਿੱਤੀ ਜਾਵੇਗੀ।