ਭਵਾਨੀਗੜ੍ਹ,(ਵਿਜੈ ਗਰਗ): ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਆਪਣੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਸਮੇਤ ਭਵਾਨੀਗੜ੍ਹ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਸ਼ਹੀਦ ਭਗਤ ਸਿੰਘ ਨੂੰ ਸਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਤੇ ਭਰਾਜ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਦੀ ਸੋਚ ਤੇ ਚੱਲਣਾ ਚਾਹੀਦਾ ਹੈ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਤੇ ਇਨਕਲਾਬ ਜਿੰਦਬਾਦ ਦੇ ਨਾਅਰਿਆ ਨਾਲ ਸਹੀਦ ਭਗਤ ਸਿੰਘ ਚੌਂਕ ਗੂੰਜ ਉੱਠਿਆ।ਇਸ ਮੌਕੇ ਸੈਲੀ ਗੋਇਲ, ਸਿੰਦਰਪਾਲ ਕੌਰ, ਪ੍ਰਗਟ ਸਿੰਘ ਢਿੱਲੋਂ ਅਤੇ ਹਰੀ ਸਿੰਘ ਆਦਿ ਮੈਂਬਰ ਹਾਜਰ ਸਨ।