ਭਵਾਨੀਗੜ੍ਹ,(ਵਿਜੈ ਗਰਗ): ਸ਼ਹਿਰ ਵਿਖੇ ਕੱਪੜੇ ਦਾ ਕੰਮ ਕਰਦੇ ਸਥਾਨਕ ਵਾਸੀ ਨਾਹਰ ਚੰਦ ਚਹਿਲਾਂ ਪੱਤੀ ਦਾ ਪੁੱਤਰ ਸੁਮਿਤ ਕੁਮਾਰ ਵੀ ਯੂਕਰੇਨ ਦੇ ਸ਼ਹਿਰ ਪੁਲਟਾਵਾ ਵਿਚ ਫਸਿਆ ਹੋਇਆ ਹੈ।ਜਿਸ ਨੂੰ ਲੈ ਕੇ ਸ਼ਹਿਰ ਅਤੇ ਮਾਪਿਆਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।ਇਸ ਸਬੰਧੀ ਸੁਮਿਤ ਕੁਮਾਰ ਦੇ ਪਿਤਾ ਨਾਹਰ ਚੰਦ ਨੇ ਪੱਤਰਕਾਰਾਂ ਨੂੰ  ਦੱਸਿਆ ਕਿ ਉਸਦਾ ਪੁੱਤਰ ਯੂਕਰੇਨ ਦੇ ਪੁਲਟਾਵਾ ਸ਼ਹਿਰ ਵਿਖੇ 6 ਮਹੀਨੇ ਪਹਿਲਾਂ ਹੀ ਪੜਾਈ ਕਰਨ ਗਿਆ ਸੀ।ਜਿਸ ਨੇ ਪੁਲਟਾਵਾ ਯੂਨੀਵਰਸਿਟੀ ਆਫ਼ ਇਕਨੋਮਿਕਸ ਐਂਡ ਟਰੇਡ ਵਿਚ ਦਾਖਿਲਾ ਲਿਆ ਹੋਇਆ ਹੈ।ਜੋ ਅਜੇ ਯੂਕਰੇਨ ਦੀ ਬੋਲੀ ਦੀ ਪੜਾਈ ਕਰ ਰਿਹਾ ਹੈ ਅਤੇ ਇਕ ਸਾਲ ਦੀ ਪੜਾਈ ਤੋਂ ਬਾਅਦ ਉਸ ਨੇ ਉੱਚ ਵਿਦਿਆ ਲਈ ਦਾਖ਼ਿਲਾ ਲੈਣਾ ਸੀ।ਉਨਾਂ ਦੱਸਿਆ ਕਿ ਉਨਾਂ ਦੀ ਸਮਿਤ ਕੁਮਾਰ ਨਾਲ ਬੀਤੇ ਦਿਨ ਵੀ ਗੱਲ ਹੋਈ ਹੈ।ਜਿਸ ਦੌਰਾਨ ਉਸ ਨੇ ਦੱਸਿਆ ਕਿ ਪੁਲਵਾਟਾ ਸ਼ਹਿਰ ਵਿਚ ਕੋਈ ਜਿਆਦਾ ਖ਼ਤਰਾ ਨਹੀਂ, ਅਸੀਂ ਪੂਰੀ ਤਰਾਂ ਸੁਰੱਖਿਅਤ ਹਾਂ।ਯੂਨੀਵਰਸਿਟੀ ਮੈਨਜਮੈਂਟ ਨੇ ਵੀ ਵਿਦਿਆਰਥੀਆਂ ਨੂੰ ਸੁਰੱਖਿਅਤ ਏਅਰਪੋਰਟ ਤੱਕ ਛੱਡਣ ਦੀ ਜਿੰਮੇਵਾਰੀ ਲਈ ਹੈ, ਯੂਕਰੇਨ ਵਿਚ ਫਸੇ ਬੱਚਿਆ ਨੂੰ ਪੋਲੈਂਡ ਰਾਹੀਂ ਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮਾਪਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ।