ਬਲਾਚੌਰ,(ਜਤਿੰਦਰ ਕਲੇਰ): ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਇੱਕ ਚੋਣ ਜੰਗ ਲੜੀ ਜਾ ਰਹੀ ਹੈ।ਕੋਈ ਸਮ੍ਹਾਂ ਹੁੰਦਾ ਸੀ, ਜਦ ਰਾਜਨੀਤੀ ਵਿੱਚ ਸੇਵਾ ਭਾਵਨਾ ਲਈ ਹੀ ਲੋਕ ਆਉਂਦੇ ਸਨ।ਮਗਰ ਬੀਤੇ ਕੁੱਝ ਸਮੇਂ ਤੋਂ ਆਈਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀਆਂ ਵੱਡੇ-ਵੱਡੇ ਘਪਲਿਆਂ ਦੀਆਂ ਖ਼ਬਰਾ ਤੋਂ ਹੁਣ ਇੰਝ ਜਾਪਦਾ ਹੈ ਕਿ ਰਾਜਨੀਤੀ ਸੇਵਾ ਨਹੀ, ਬਲਕਿ ਸਿਆਸੀ ਆਗੂਆਂ ਲਈ ਕਮਾਈ ਦਾ ਵੱਡਾ ਸਾਧਨ ਬਣ ਚੁੱਕੀ ਹੈ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਵਿਧਾਨ ਸਭਾ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅਗਾਹ ਵਧੂ ਸੋਚ ਦੇ ਨੌਜਵਾਨ ਸੱਤਪਾਲ ਚਣਕੋਈ ਨੇ ਕੀਤਾ।ਉਨ੍ਹਾਂ ਆਖਿਆ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਪਹਿਲਾਂ ਕਰੋੜਾਂ ਖ਼ਰਚ ਕਰਕੇ ਟਿਕਟਾ ਲੈਂਦੇ ਹਨ, ਫਿਰ ਕਰੋੜਾਂ ਰੁਪਏ ਲਾ ਕੇ ਚੋਣ ਜਿੱਤਦੇ ਹਨ ਅਤੇ ਚੋਣ ਜਿੱਤਣ ਅਤੇ ਸਰਕਾਰ ਬਣਨ ਤੋਂ ਬਾਅਦ ਉਹ ਆਮ ਲੋਕਾਂ ਨਾਲ ਕੋਈ ਵਾਹ ਹੀ ਨਹੀ ਰੱਖਦੇ।ਇਨਾਂ ਨੇਤਾਵਾਂ ਦਾ ਧਿਆਨ ਨਾ ਤਾਂ ਪੰਜਾਬ ਦੇ ਵਿਕਾਸ ਵੱਲ ਅਤੇ ਨਾ ਹੀ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਹੀ ਹੁੰਦਾ ਹੈ।ਜਿਨ੍ਹਾਂ ਦਾ ਇੱਕੋ ਇੱਕ ਮਕਸਦ ਆਪਣੇ ਲਾਏ ਹੋਏ ਪੈਸ਼ੇ ਨੂੰ ਪੂਰਾ ਕਰਨਾ ਅਤੇ ਆਉਣ ਵਾਲੀਆਂ ਚੋਣਾਂ ਲਈ ਪੈਸ਼ਾ ਇਕੱਠਾ ਕਰਨਾ ਹੀ ਰਹਿ ਗਿਆ ਲੱਗਦਾ ਹੈ।ਅਜ਼ਾਦ ਉਮੀਦਵਾਰ ਸੱਤਪਾਲ ਚਣਕੋਈ ਨੇ ਮਿਸਾਲ ਦਿੰਦੇ ਹੋਏ ਆਖਿਅ ਕਿ ਕਿਸਾਨ ਅੰਦੋਲਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਸਿਆਸੀ ਲੋਕਾਂ ਵਲੋਂ ਜਨਤਾ ਨੂੰ ਉਨ੍ਹਾਂ ਦੇ ਹਾਲ ਤੇ ਛੱਡ ਦੇਣ ਤੋਂ ਮਿਲਦੀ ਹੈ।ਜਦਕਿ ਇੱਕ ਵਾਰ ਚੋਣ ਲੜਨ ਵਾਲਾ ਆਦਮੀ ਜਿੱਤ ਕੇ ਪੰਜਾਂ ਸਾਲਾਂ ਵਿੱਚ ਅਰਬਾਂ ਪਤੀ ਹੋ ਜਾਂਦਾ ਹੈ।ਜਿਸ ਕਾਰਨ ਆਮ ਲੋਕ ਉਹਨਾਂ ਨੂੰ ਕੀੜੇ ਮਕੌੜੇ ਹੀ ਜਾਪਦੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਕਦੇ ਪੰਜਾਂ ਦਰਿਆਵਾਂ ਦੀ ਧਰਤੀ ਅਤੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ।ਉਸ ਪੰਜਾਬ  ਵਿੱਚ ਅੱਜ ਸਿਆਸੀ ਲੋਕਾਂ ਦੀ ਬੇਰੁਖੀ ਕਾਰਨ ਨਸ਼ੇ ਦਾ ਛੇਵਾਂ ਦਰਿਆ ਵਗ ਰਿਹੈ।ਉਹਨਾਂ ਕਿਹਾ ਕਿ ਸਾਰੀਆ ਸਰਗਰਮੀਆਂ ਚੱਲਦੀਆਂ ਰਹਿਣ ਦੇ ਬਾਵਜੂਦ ਸਕੂਲ ਤੇ ਯੂਨੀਵਰਸਿਟੀਆਂ ਲੰਮਾ ਸਮ੍ਹਾਂ ਬੰਦ ਕਰ ਦੇਣਾ ਵੀ ਲੋਕਾਂ ਨੂੰ ਗਿਆਨ ਵਿਹੂਣੇ ਰੱਖਣ ਵਾਂਗੂ ਜਾਪ ਰਿਹੈ।ਉਨ੍ਹਾਂ ਦਿੱਲੀ ਵਿੱਚ ਇੱਕ ਧੀ ਨਾਲ ਹੋਈ ਵਹਿਸ਼ੀਆਨਾ ਹਰਕਤ ਅਤੇ ਦਰਿੰਦਗੀ ਦੀਆਂ ਟੱਪਰੀਆਂ ਗਈਆਂ ਹੱਦਾਂ ਪ੍ਰਤੀ ਵੀ ਸਰਕਾਰਾ ਦੀ ਨਿਖੇਧੀ ਕੀਤੀ।ਉਨ੍ਹਾਂ ਰੋਸ ਕਰਦਿਆ ਆਖਿਆ ਕਿ ਬੇਰਹਿਮ ਸਰਕਾਰਾ ਦੀ ਮਿਹਰਬਾਨੀ ਸਦਕਾ ਜੋ ਨੌਜਵਾਨਾ ਬੇਰੁਜਗਾਰ ਹੋਣ ਕਾਰਨ ਜਮੀਨਾਂ ਵੇਚ ਕੇ ਧੜਾ ਧੜ ਬਾਹਰ ਜਾ ਰਹੇ ਹਨ।ਜਿਸ ਨਾਲ ਪੰਜਾਬ ਦਾ ਵਧੀਆ ਦਿਮਾਗ ਅਤੇ ਹੋਣਹਾਰ ਸੂਬੇ ਦਾ ਸਰਮਾਇਆ ਵਿਦੇਸ਼ਾ ਵੱਲ ਜਾ ਰਿਹੈ।ਜਿਸ ਦੀਆਂ ਜਿੰਮੇਵਾਰ ਸਰਕਾਰਾ ਹਨ। ਆਮ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉੱਜੜ ਰਹੇ ਪੰਜਾਬ ਅਤੇ ਨੌਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਇਸ ਵਾਰ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਜੋ ਸਿਹਤ ਸਿੱਖਿਆ ਬੇਰੁਜਗਾਰੀ ਪ੍ਰਦੂਸ਼ਣ ਅਤੇ ਹੋਰ ਬੁਨਿਆਦੀ ਮੁੱਦਿਆ ਦਾ ਹੱਲ ਹੋ ਸਕੇ।