ਉਮੀਦਵਾਰਾ ਨੂੰ ਟਿਕਟਾ ਵੇਚਣ ਵਾਲੀ ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕਰ ਰਹੀ ਐਲਾਨ ਦੂਜੇ ਪਾਸੇ ਦਿੱਲੀ ਵਿੱਚ ਜਗ੍ਹਾਂ ਜਗ੍ਹਾਂ ਖੋਲ ਰਹੀ ਹੈ ਸ਼ਰਾਬ ਦੀਆਂ ਦੁਕਾਨਾ : ਜੇਪੀ ਨੱਡਾ
ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਦੇ ਉਮੀਦਵਾਰ ਅਸੋ਼ਕ ਬਾਂਠ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਭਾਜਪਾ ਦੇ ਕੌਮੀ ਪ੍ਰਧਨ ਜੇਪੀ ਨੱਠਾ ਪੁੱਜੇ।ਜਿੱਥੇ ਉਹਨਾ ਦਾ ਹੈਲੀਕਾਪਟਰ ਬੀਏਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਗਰਾਂਊਂਡ ਵਿੱਚ ਉਤਰਿਆ। ਲੋਕਾਂ ਵਿੱਚ ਇਸ ਮੌਕੇ ਭਾਰੀ ਉਤਸਾਹ ਸੀ ਅਤੇ ਵੱਡੀ ਗਿਣਤੀ ਲੋਕ ਉਹਨਾਂ ਨੂੰ ਸੁਣਨ ਲਈ ਦੀ ਦਾਣਾ ਮੰਡੀ ਵਿੱਚ ਪੁੱਜੇ। ਰੈਲੀ ਵਾਲੇ ਸਥਾਨ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਵਲੋਂ ਬਾਬਾ ਬਲਰਾਜ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਉਪਰੰਤ ਉਹ ਇੱਕ ਵੱਡੇ ਕਾਫਲੇ ਵਿੱਚ ਦਾਣਾ ਮੰਡੀ ਪੁੱਜੇ, ਜਿੱਥੇ ਕਿ ਸਟੇਜ ਤੇ ਬਿਰਾਜਮਾਨ ਪਾਰਟੀ ਆਗੂਆਂ ਅਤੇ ਪੰਡਾਲ ਵਿੱਚ ਬੈਠੀ ਵੱਡੀ ਗਿਣਤੀ ਲੋਕਾ ਵਲੋਂ ਉਹਨਾ ਦਾ ਸਵਾਗਤ ਕੀਤਾ ਗਿਆ। ਭਾਜਪਾ ਕੇ ਕੌਮੀ ਪ੍ਰਧਾਨ ਜੇਪੀ ਨੱੵਠਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਪਾਰਟੀ ਵਲੋਂ ਜੋ ਅਸੋ਼ਕ ਬਾਂਡ ਨੂੰ ਉਮੀਦਵਾਰ ਵਜੋਂ ਟਿਕਟ ਦਿੱਤੀ ਹੈ, ਬੜੀ ਸੋਚ ਸਮਝ ਕੇ ਦਿੱਤੀ ਹੈ ਕਿਉਂਕਿ ਅਸੋ਼ਕ ਬਾਂਡ ਇੱਕ ਇਮਾਨਦਾਰ , ਪੜ੍ਹੇ-ਲਿਖੇ ਅਤੇ ਸੂਝਵਾਨ ਆਗੂ ਹਨ ਅਤੇ ਇਲਾਕੇ ਦੇ ਵਿਕਾਸ ਲਈ ਉਹ ਦੂਜੀਆ ਪਾਰਟੀਆਂ ਨਾਲੋ ਇੱਕ ਚੰਗੇ ਉਮੀਦਵਾਰ ਹਨ। ਅਸੋ਼ਕ ਬਾਂਡ ਇੱਕ ਇਮਾਨਦਾਰ ਅਫਸਰ ਰਹੇ ਹਨ ਜਿਨ੍ਹਾਂ ਨੇ ਡਰੱਗ, ਭ੍ਰਿਸ਼ਟਾਚਾਰ ਅਤੇ ਅੱਤਵਾਦ ਦੇ ਵਿਰੁੱਧ ਕੰਮ ਕੀਤਾ। ਹੁਣ ਤੁਹਾਡੇ ਲੋਕਾ ਦਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਵੋਟਾ ਪਾ ਕੇ ਜਿਤਾਓ ਤਾਂ ਕਿ ਵਿਕਾਸ ਦੀ ਰਾਹ ਤੇ ਪੰਜਾਬ ਨੂੰ ਤੋਰਿਆ ਜਾ ਸਕੇ।ਕੁਰਸੀ ਇੱਕ ਮਾਧਿਆਮ ਹੈ, ਜਿਸ ਨਾਲ ਲੋਕਾ ਦੀ ਤਕਦੀਰ ਬਦਲੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਜੁਮਲੇ ਬਾਜੀ ਕਰਦੀ ਹੈ, ਜਿਸ ਨੇ ਪਾਰਟੀ ਦੀਆਂ ਟਿਕਟਾ ਵੇਚੀਆਂ ਹਨ।ਇੱਕ ਪਾਸੇ ਤਾਂ ਇਮਾਨਦਾਰੀ ਦਾ ਚੋਲਾ ਪਾ ਕੇ ਫਿਰਦੇ ਹਨ ਦੂਜੇ ਪਾਸੇ ਟਿਕਟਾ ਵੇਚ ਰਹੇ ਹਨ।ਇੱਕ ਪਾਸੇ ਪੰਜਾਬ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਉਹ ਗੱਲਾ ਕਰਦੇ ਹਨ ਦੂਜੇ ਪਾਸੇ ਦਿੱਲੀ ਵਿੱਚ ਹਰ ਥਾਂ ਉਤੇ ਸ਼ਰਾਬ ਦੀਆਂ ਦੁਕਾਨਾ ਖੋਲ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਹਿੰਦੂ ਅਤੇ ਸਿੱਖਾ ਲਈ ਕੰਮ ਕੀਤਾ ਹੈ ਤਾਂ ਉਹ ਨਰਿੰਦਰ ਮੋਦੀ ਵਲੋਂ ਹੀ ਕੀਤਾ ਹੈ, ਨਰਿੰਦਰ ਮੋਤੀ ਵਲੋਂ ਦਿੱਲੀ ਸਿੱਖ ਕਤਆਮ ਦੇ ਦੋਸ਼ੀਆ ਨੂੰ ਸਜਾਵਾ ਦਵਾਉਣ ਲਈ ਸਿੱਟ ਤਿਆਰ ਕੀਤੀ ਜਿਸ ਦੇ ਸਿੱਟੇ ਵਜੋਂ ਕਤਲੇਆਮ ਦੇ ਦੋਸੀਆ ਤਿਹਾੜ ਜੇਲ ਵਿੱਚ ਸੁੱਟ ਕੇ ਉਹਨਾਂ ਵਲੋਂ ਪੀੜਤਾ ਦੇ ਹੰਝੂ ਪੂਝੇ ਹਨ। ਜਦਕਿ ਇੱਕ ਪਾਸੇ ਪੰਜਾਬ ਪਛੜ ਰਿਹਾ ਹੈ ਦੂਜੇ ਪਾਸੇ ਨਾਲ ਲੱਗਦੇ ਹਿਮਾਚਲ ਅਤੇ ਹਰਿਆਣਾ ਰਾਜ ਤਰੱਕੀ ਦੀਆ ਸਿਖਰਾ ਫੜ ਰਿਹਾ ਹੈ।ਵਿਕਾਸ ਦਾ ਦੂਜਾ ਨਾਮ ਬੀਜੇਬੀ ਹੈ ਅਤੇ ਜੇਕਰ ਬੀਜੇਬੀ ਆਉਂਦੀ ਹੈ ਤਾਂ ਪੰਜਾਬ ਦੇ ਹਰ ਕੋਨੇ ਨੂੰ ਸੜਕਾ ਅਤੇ ਰੇਲ ਪਟੜੀਆਂ ਨਾਲ ਜੋੜਿਆ ਜਾਵੇਗਾ।ਇਸ ਮੌਕੇ ਅਸੋ਼ਕ ਬਾਂਠ, ਮੋਹਣ ਲਾਲ, ਪੂਨਮ ਮਾਨਿਕ, ਵਰਿੰਦਰ ਕੌਰ ਥਾਂਦੀ, ਰਾਜਪਾਲ ਚੌਹਾਨ, ਰਾਜਵਿੰਦਰ ਲੱਕੀ, ਨੰਦ ਕਿਸ਼ੋਰ, ਪਰਮਜੀਤ ਖਾਲਸਾ, ਰਕੇਸ਼ ਰਾਣਾ, ਧਰੁੱਵ ਰਾਣਾ, ਅਜੇ ਕਟਾਰੀਆ, ਸੁਭਾਸ਼ ਬਾਂਠ, ਵਿਜੇ ਚੌਧਰੀ, ਅਮਨ ਰਾਣਾ, ਰੋਹਿਤ ਬਾਦਲ, ਨੰਬਰਦਾਰ ਵਿਨੋਦ ਰਾਣਾ, ਕੇਵਲ ਸਿੰਘ ਭੌਰ, ਵਰਿੰਦਰ ਸੈਣੀ, ਸੋਰਵ ਰਾਣਾ, ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਪਾਰਟੀ ਦੀਆਂ ਪ੍ਰਮੁੱਖ ਸਖਸੀਅਤਾ ਅਤੇ ਲੋਕ ਮੌਜੂਦ ਸਨ।