ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲਿਆਉਣ ਲਈ ਸ੍ਰੋਮਣੀ ਅਕਾਲੀ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣਾ ਸਮੇਂ ਦੀ ਲੋੜ ਹੈ।ਇਸ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਗਠਜੋੜ ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਜਿਹੜੇ ਕਿ ਪੜ੍ਹੇ ਲਿਖੇ, ਇਮਾਨਦਾਰ ਅਤੇ ਨਿਧੜਕ ਨੇਤਾ ਹਨ, ਨੂੰ ਜਿਤਾਉਣ ਲਈ ਲੋਕ ਹਲਕਾ ਬਲਾਚੌਰ ਦੇ ਲੋਕ ਆਪਣੀ ਮੁੱਖ ਭੂਮਿਕਾ ਨਿਭਾਉਣ ਲਈ ਅੱਗੇ ਆਉਣ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੋਹਣ ਸਿੰਘ ਅਟਵਾਲ ਅਤੇ ਅਵਤਾਰ ਸਿੰਘ ਸਾਧੜਾ ਵਲੋਂ ਵੱਖ-ਵੱਖ ਪਿੰਡਾਂ ਦੇ ਤੂਫ਼ਾਨੀ ਦੌਰਿਆਂ ਵੇਲੇ ਡੋਰ ਟੂ ਡੋਰ ਸੰਪਰਕ ਕਰਦਿਆਂ ਸਾਂਝੇ ਗੱਠਜੋੜ ਦੇ ਪ੍ਰਮੁੱਖ ਆਗੂਆਂ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।ਚੋਣ ਕਮਿਸ਼ਨ ਵੱਲੋਂ ਜਾਰੀ ਕੋਵਿਡ ਦੀਆਂ ਹਦਾਇਤਾਂ ਦੀ ਇਸ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਟਕਸਾਲੀ ਆਗੂਆਂ ਵੱਲੋਂ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਇਨ੍ਹਾਂ ਆਗੂਆਂ ਨੇ ਆਖਿਆ ਕਿ ਸਮੇਂ ਦੀ ਮੁੱਖ ਮੰਗ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਗੱਠਜੋਡ਼ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਬਣਦੀਆਂ ਸੁੱਖ ਸਹੂਲਤਾਂ ਪ੍ਰਾਪਤ ਹੋ ਸਕਣ।ਅਕਾਲੀ ਆਗੂ ਸੋਹਣ ਸਿੰਘ ਅਟਵਾਲ ਅਤੇ ਅਵਤਾਰ ਸਿੰਘ ਸਾਧੜਾ ਨੇ ਵੱਖ-ਵੱਖ ਪਿੰਡਾਂ ਵਿਚ ਡੋਰ ਟੂ ਡੋਰ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਦੱਸਿਆ ਕਿ ਇਲਾਕੇ ਦੇ ਮਰਹੂਮ ਨੇਤਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਵੱਲੋਂ ਜਿੱਥੇ ਆਪਣੇ ਕਾਰਜਕਾਲ ਦੌਰਾਨ ਬਿਨਾਂ ਕਿਸੇ ਭੇਦਭਾਵ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ।ਉਨ੍ਹਾਂ ਦੀਆਂ ਸੇਵਾਵਾਂ ਨੂੰ ਅੱਗੇ ਚਾਲੂ ਰੱਖਣ ਲਈ ਸਾਂਝੇ ਗੱਠਜੋਡ਼ ਵੱਲੋਂ ਉਨ੍ਹਾਂ ਦੀ ਨੂੰਹ ਬੀਬੀ ਸੁਨੀਤਾ ਚੌਧਰੀ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਦਾ ਉਮੀਦਵਾਰ ਥਾਪਿਆ ਹੈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਦੇ ਮੌਜੂਦਾ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਜਿਹੜੇ ਕੇ ਇੱਕ ਨੇਕ ਸ਼ਖ਼ਸੀਅਤ ਦੇ ਮਾਲਕ ਹਨ।ਉਨ੍ਹਾਂ ਵਿੱਚ ਵੱਡੀ ਸਿਆਣਪ ਇਹ ਹੈ, ਉਹ ਇਲਾਕੇ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਉਪਰ ਪੂਰੀ ਤਰ੍ਹਾਂ ਨਾਲ ਖਰਾ ਉਤਰਨਗੇ।ਜਿਸ ਲਈ ਬੀਬੀ ਸੁਨੀਤਾ ਚੌਧਰੀ ਨੂੰ ਕਾਮਯਾਬ ਕਰਨ ਲਈ ਇਲਾਕੇ ਦੇ ਲੋਕ ਅੱਗੇ ਆਉਣ। ਬੀਬੀ ਸੁਨੀਤਾ ਚੌਧਰੀ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਜਿਵੇਂ ਕਿ ਵਿਧਾਨ ਸਭਾ ਹਲਕਾ ਬਲਾਚੌਰ ਦੇ ਲੋਕ ਗਵਾਹ ਹਨ ਕਿ ਉਨ੍ਹਾਂ ਦੇ ਪਿਤਾ ਮਰਹੂਮ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੇ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕੀਤਾ ਗਿਆ ਹੈ।ਉਹ ਵੀ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਆਪਣੇ ਮਰਹੂਮ ਪਿਤਾ ਦੇ ਦੱਸੇ ਮਾਰਗ ਤੇ ਚੱਲਦਿਆਂ ਇਸ ਇਲਾਕੇ ਦਾ ਸਰਬਪੱਖੀ ਵਿਕਾਸ ਕਰਾਉਣ ਲਈ ਵਚਨਬੱਧ ਹਨ।