ਦਿਲਵਰ ਟੀਨਾ ਨੇ ਰੱਖਿਆ ਸਰੋਤਿਆਂ ਨੂੰ ਕੀਲ ਕੇ

ਰਾਮਾਂ ਮੰਡੀ,(ਬਲਵੀਰ ਬਾਘਾ); ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾ ਦੇ  ਗੱਫੇ ਦਿੱਤੇ ਹਨ। ਇਹ ਗ੍ਰਾਂਟਾ ਦੇ ਫੰਡ ਨਾਲ ਸ.ਖੁਸ਼ਬਾਜ ਸਿੰਘ ਜਟਾਣਾ ਸੰਚਾਲਨ ਕਰ ਰਹੇ ਹਨ। ਇੱਥੇ ਵਰਣਨਯੋਗ ਹੈ ਕਿ ਰੇਲਵੇ ਫਾਟਕ ਤੋਂ ਪਾਰ ਐਸ.ਐਨ ਆਰੀਆ ਹਾਈ ਸਕੂਲ ਦੇ ਬੈਕਸਾਈਡ ਸ਼੍ਰੀ ਦਿਆਨੰਦ ਸਟੈਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸਦੇ ਨਾਲ ਹੀ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਗਊਸ਼ਾਲਾ ਦੀ ਬੈਕਸਾਈਡ ਰਾਮਸਰਾ ਨੂੰ ਜਾਣ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਦੌਰੇ ਦੌਰਾਨ ਹੀ ਸਹਾਰਾ ਵੈਲਫੇਅਰ ਕਲੱਬ ਵੱਲੋਂ ਇੱਕ ਲੱਖ 50 ਹਜਾਰ ਰੁਪਏ ਕਲੱਬ ਪ੍ਰਧਾਨ ਸੋਹਣ ਲਾਲ ਕਲਿਆਣੀ ਨੂੰ ਆਸ਼ਰਮ ਦੀ ਮੁਰੰਮਤ ਵਾਸਤੇ ਦਿੱਤੇ ਗਏ ਤੇ ਬਾਬਾ ਰਾਮਦੇਵ ਧਰਮ ਅੰਦਰ ਚੈੱਕ ਤਕਸੀਮ ਕੀਤੇ। ਇਸ ਮੌਕੇ ਸੈਂਕੜੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਕਾਂਗਰਸ ਅੰਦਰ ਸਮੂਲੀਅਤ ਕੀਤੀ ਤੇ ਕਲਾਕਾਰਾਂ ਨੇ ਸਰੋਤਿਆਂ ਦੇ ਮਨ ਕੀਲ ਲਏ।ਇਸ ਮੌਕੇ ਪੱਪੂ ਮਾਨਵਾਲੀਆ ਗੀਤਕਾਰ, ਦਰਸ਼ਨ ਮਾਨਵਾਲੀਆ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਦਿਲਵਰ ਟੀਨਾ ਉਹਨਾਂ ਨਾਲ ਜਸਪ੍ਰੀਤ ਕੌਰ ਨੇ ਗੀਤ ਗਾਏ ਅਤੇ ਵੱਖ-ਵੱਖ ਪਾਰਟੀਆਂ ਅੰਦਰ ਸ਼ਾਮਿਲ ਹੋਏ ਵਰਕਰਾਂ ਦਾ ਸ਼.ਖੁਸ਼ਬਾਜ ਸਿੰਘ ਜਟਾਣਾ ਨੇ ਸਰੋਪੇ ਪਾ ਕੇ ਸਵਾਗਤ ਕੀਤਾ।ਇਸ ਮੌਕੇ ਉਹਨਾਂ ਨਾਲ ਕਾਂਗਰਸੀ ਵਰਕਰਾਂ ਦੀ ਟੀਮ ਹਾਜਿਰ ਸੀ ਤੇ ਸ਼੍ਰੀ ਕ੍ਰਿਸ਼ਨ ਕੁਮਾਰ ਮਿੱਤਲ ਪ੍ਰਧਾਨ ਨਗਰ ਕੌਸਲ ਰਾਮਾਂ, ਸਰਵਜੀਤ ਸਿੰਘ ਢਿੱਲੋਂ ਵਾਈਸ ਪ੍ਰਧਾਨ ਨਗਰ ਕੌਸ਼ਲ ਰਾਮਾਂ, ਤੇਲੂ ਰਾਮ, ਮਨੋਜ ਮਿੱਤਲ ਐਮ.ਸੀ ਅਤੇ ਮਾਰਕੀਟ ਕਮੇਟੀ ਮੈਂਬਰ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਮੈਂਬਰ ਤੇ ਕਾਂਗਰਸੀ ਪਾਰਟੀ ਦੇ ਅਹੁਦੇਦਾਰ ਹਾਜਰ ਸਨ। ਰੇਲਵੇ ਪਾਰ ਬਸਤੀ ਦੇ ਲੋਕਾਂ ਨੂੰ ਖੁਸ਼ਬਾਜ ਸਿੰਘ ਜਟਾਣਾ ਨੇ ਜੀ ਆਇਆਂ ਆਖਿਆ ਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ  ਜਸਵੰਤ ਸਿੰਘ ਮਾਨਵਾਲਾ, ਸਤਵੰਤ ਸਿੰਘ ਸਰਪੰਚ ਮਾਨਵਾਲਾ, ਰਕੇਸ਼ ਅਰੋੜਾ ਉਚੇਚੇ ਤੌਰ ਤੇ ਹਾਜਿਰ ਸਨ।