ਐਸੋਸੀਏਸ਼ਨ ਵੱਲੋਂ ਪਸੂ ਪਾਲਣ ਮੰਤਰੀ ਦਾ ਕੀਤਾ
ਚੰਡੀਗ੍ਹਡ਼/ਪਠਾਨਕੋਟ,16 ਦਸੰਬਰ(ਰਾਜਦਾਰ ਟਾਇਮਸ): ਪੰਜਾਬ ਦੇ ਮੰਤਰੀ ਪਸੂ ਪਾਲਣ ਵਿਭਾਗ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸਾ ਨਿਰਦੇਸਾਂ ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀਕੇ ਜੰਜਵਾਂ ਨੇ ਆਪਣੇ ਪੱਤਰ ਨੰਬਰ 5107 ਮਿਤੀ 15 ਦਿਸੰਬਰ 2020 ਦੇ ਅਨੁਸਾਰ ਦੱਸ ਵੈਟਨਰੀ ਇੰਸਪੈਕਟਰਾਂ ਨੂੰ ਜਿਲਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ ਦੇਣ ਦਾ ਪੱਤਰ ਜਾਰੀ ਕਰ ਦਿਤਾ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਕਿਸ਼ਨ ਚੰਦਰ ਮਹਾਜ਼ਨ, ਰਾਜੀਵ ਮਲਹੋਤਰਾ, ਗੁਰਦੀਪ ਸਿੰਘ ਬਾਸੀ, ਦਲਜੀਤ ਸਿੰਘ ਰਾਜਾਤਾਲ, ਮਨਦੀਪ ਸਿੰਘ ਗਿਲ, ਜਗਰਾਜ ਟੱਲੇਵਾਲ, ਰਾਮ ਲੁਭਾਇਆ, ਸਤਨਾਮ ਸਿੰਘ ਢੀਂਡਸਾ, ਹਰਪਰੀਤ ਸਿੰਘ ਸਿੱਧੂ ਆਦਿ ਆਗੂਆ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾ ਲਈ ਸੰਘਰਸ ਕਰ ਰਹੇ ਸੰਨ ਪਰ ਪੰਜਾਬ ਦੇ ਮੰਤਰੀ ਪਸੂ ਪਾਲਣ ਵਿਭਾਗ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਹਨਾਂ ਲਈ ਮਸੀਹਾ ਬਣ ਕੇ ਪ੍ਰਗਟ ਹੋਏ। ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਬੜੀ ਨੇ ਸਮੂੱਚੇ ਵੈਟਨਰੀ ਇੰਸਪੈਕਟਰਾਂ ਵੱਲੋਂ ਮੰਤਰੀ ਤੋਂ ਮੰਗ ਕੀਤੀ ਕਿ ਉਹਨਾਂ ਦੀ ਜਿਲਾ ਵੈਟਨਰੀ ਇੰਸਪੈਕਟਰਾਂ ਵੱਜੋਂ ਪਲੇਸਮੈਂਟ ਨੂੰ ਤਰੱਕੀ ਵਿਚ ਤਬਦੀਲ ਕਰਕੇ ਇਸ ਨੂੰ ਤਰੱਕੀ ਵਿਚ ਤਬਦੀਲ ਕਰਕੇ ਇਕ ਵਾਧੂ ਤਰੱਕੀ ਦਿਤੀ ਜਾਵੇ। ਸੱਚਰ ਅਤੇ ਮਹਾਜ਼ਨ ਨੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀਕੇ ਜੰਜਵਾ ਅਤੇ ਡਾਇਰੈਕਟਰ ਪਸੂ ਪਾਲਣ ਵਿਭਾਗ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਜਿਨਾਂ ਨੇ ਪੂਰੀ ਲਗਨ ਨਾਲ ਉਹਨਾਂ ਦਾ ਕੇਸ ਤਿਆਰ ਕੀਤਾ ਸੀ।