ਏਡਜ਼ ਦਾ ਟੈਸਟ ਤੇ ਇਲਾਜ ਸਰਕਾਰੀ ਹਸਪਤਾਲ ‘ਚ ਮੁਫ਼ਤ : ਡਾ.ਹਰਬੰਸ ਕੌਰ
ਹੁਸ਼ਿਆਰਪੁਰ,1 ਦਸੰਬਰ(ਰਾਜਦਾਰ ਟਾਇਮਸ): ਜ਼ਿਲ•ਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਦੌਰਾਨ ਡਾ.ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ -ਕਮ-ਮੈਂਬਰ ਸਕੱਤਰ ਜ਼ਿਲ•ਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ.ਨਮਿਤਾ ਘਈ ਸੀਨੀਅਰ ਮੈਡੀਕਲ ਅਫਸ਼ਰ ਸਿਵਲ ਹਸਪਤਾਲ ਹੁਸ਼ਿਆਰਪੁਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ‘ਤੇ ਜਿਲ•ਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਲੋਂ ਸ਼੍ਰੀਮਤੀ ਨਿਸ਼ਾ ਰਾਣੀ ਮੈਨੇਜਰ, ਕਾਉਸਲਰ ਚੰਦਨ ਸੋਨੀ ਵਲੋਂ ਸਥਾਨਕ ਜ਼ਿਲ•ਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨੁੱਕੜ ਨਾਟਕ ਕਾਰਮਲ ਲਾਇਟ ਸੁਸਾਇਟੀ ਦੇ ਸਹਿਯੋਗ ਨਾਲ ਕੀਤਾ ਪਿੰਡ ਖਨੌੜਾ ਤੇ ਜੀਵਨ ਆਸ ਰੀਹੈਬਲੀਟੇਸ਼ਨ ਸੈਂਟਰ ਨਸਰਾਲਾ ਵਿਖੇ ਜਾਗਰੂਕਤਾ ਸੈਮੀਨਾਰ ਵੀ ਆਯੋਜਿਤ ਕੀਤੇ ਗਏ।
 ਉਧਰ ਡਾ.ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ-ਕਮ-ਨੋਡਲ ਅਫ਼ਸਰ ਓਟ ਕਲੀਨਿਕਾਂ ਦੀ ਯੋਗ ਅਗਵਾਈ ਹੇਠ ਜ਼ਿਲ•ਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਵੀ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਜਿਸ ਵਿੱਚ ਓ.ਓ.ਏ.ਟੀ ਕਲੀਨਿਕ ਇਲਾਜ ਅਧੀਨ ਮਰੀਜ਼ਾਂ ਨੂੰ ਏਡਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਸ਼ਾਂਤ ਆਦੀਆ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ‘ਤੇ ਡਾ.ਗੁਰਵਿੰਦਰ ਸਿੰਘ ਤੇ ਕਾਂਊਸਲਰ ਸੰਦੀਪ ਕੁਮਾਰੀ ਨੇ ਨਸ਼ਾਖੋਰੀ ਦੇ ਇਲਾਜ ਅਧੀਨ ਮਰੀਜ਼ਨਾਂ ਨਾਲ ਏਡਜ਼ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ•ਾਂ ਕਿਹਾ ਕਿ ਇਹ ਬਿਮਾਰੀ ਖੂਨ ਦੇ ਨਾਲ ਮਨੁੱਖੀ ਸਰੀਰ ਵਿੱਚ ਜਾਂਦੀ ਹੈ ਜਿਸ ਨਾਲ ਮਨੁੱਖ ਦੀ ਇਮਊਿਨਿਟੀ ਘੱਟ ਜਾਂਦੀ ਹੈ, ਇਹ ਬਿਮਾਰੀ ਅਸੁਰੱਖਿਅਤ ਯੌਨ ਸਬੰਧ ਬਣਾਉਣ  ਨਾਲ, ਬਿਨ•ਾਂ ਜਾਂਚ ਖੂਨ ਚੜ•ਾਉਣ ਨਾਲ, ਨਸ਼ੇ ਕਰਨ ਵਾਲੇ ਵਿਅਕਤੀ ਇਕ ਹੀ ਸੂਈ ਦੀ ਵਰਤੋਂ ਕਰਨ ਨਾਲ ਆਦਿ ਨਾਲ ਫੈਲਦਾ ਹੈ। ਇਸ ਮੌਕੇ ‘ਤੇ ਹਰਦੀਪ ਕੌਰ ਸਟਾਫ਼ ਨਰਸ ਨੇ ਦੱਸਿਆ ਕਿ ਇਸ ਦਾ ਟੈਸਟ ਹਰ ਸਰਕਾਰੀ ਸਿਹਤ ਕੇਂਦਰਾਂ ਵਿੱਚ ਆਈ.ਸੀ.ਟੀ.ਸੀ ਸੈਂਟਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਸਦਾ ਇਲਾਜ ਵੀ ਸਰਕਾਰੀ ਸਿਹਤ ਕੇਂਦਰਾਂ ਦੇ ਏ.ਆਰ.ਟੀ.ਸੈਂਟਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।