ਮਾਸਟਰ ਸੁਰਜੀਤ ਸਿੰਘ ਨੂੰ  ਕੰਢੀ ਦਾ ਬਲਾਕ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ
ਦਸੂਹਾ,21 ਨਵੰਬਰ(ਰਾਜਦਾਰ ਟਾਇਮਸ): ਕੰਢੀ ਇਲਾਕੇ ਦੇ ਪਿੰਡ ਸੰਘਵਾਲ, ਸੰਸਾਰਪੁਰ ਅੱਡੇ ਵਿੱਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਪੰਡਿਤ ਰਾਜੇਸ਼ ਕੁਮਾਰ ਬਿੱਟੂ ਦੀ ਅਗਵਾਈ ‘ਚ ਹੋਈ। ਜਿਸ ਵਿਚ ਵਿਸ਼ੇਸ਼ ਤੋਰ ਤੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਕੰਢੀ ਦੇ ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਸੰਸਾਰਪੁਰ ਹਾਜ਼ਰ ਹੋਏ। ਮਾਸਟਰ ਸੁਰਜੀਤ ਸਿੰਘ ਦਾ ਕੰਢੀ ਦਾ ਪ੍ਰਧਾਨ ਬਣਨ ਤੇ ਵਰਕਰਾਂ ਵਲੋਂ ਸਨਮਾਨ ਕੀਤਾ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਜੰਗਲ ਰਾਜ ਚੱਲ ਰਿਹਾ ਹੈ। ਪੰਜਾਬ ਦਾ ਹਰੇਕ ਵਰਗ ਸੜਕਾਂ ਤੇ ਆਪਣੀਆਂ ਮੰਗਾ ਨੂੰ ਲੈ ਕੇ ਧਰਨੇ ਲਗਾ ਕੇ ਬੈਠਾ ਹੈ ਪਰ ਪੰਜਾਬ ਦੀ ਕਾਂਗਰਸ ਦੀ ਸਰਕਾਰ ਦਾ ਕਿਸੇ ਵੱਲ ਵੀ ਖਿਆਲ ਨਾ ਹੈ। ਕਿਉਂਕਿ ਆਮ ਲੋਕਾਂ ਦਾ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਆਮ ਲੋਕਾਂ ਲਈ ਕੰਮ ਕਰ ਰਹੀ ਹੈ। ਓੁੱਥੇ ਕੈਪਟਨ ਤੇ ਮੋਦੀ ਸਰਕਾਰ ਆਮ ਲੋਕਾਂ ਨੂੰ ਤੰਗ ਕਰ ਰਹੀ ਹੈ। ਹਰ ਥਾਂ ਤੇ ਟੈਕਸ ਲਗਾਏ ਜਾ ਰਹੇ ਨੇ ਪਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਜਿਸ ਨਾਲ ਗਰੀਬ ਵਰਗ ਦਾ ਬਹੁਤ ਨੁੱਕਸਾਨ ਹੋ ਰਿਹਾ ਹੈ। ਮਾਸਟਰ ਸੁਰਜੀਤ ਨੇ ਕਿਹਾ ਕਿ ਕੰਢੀ ਇਲਾਕੇ ਦੀਆਂ ਨਿੱਕੀਆਂ-ਨਿੱਕੀਆਂ ਲੋੜਾਂ ਨੂੰ ਵੀ ਲੋਕਲ ਵਿਧਾਇਕ ਤੇ ਸਰਕਾਰ ਪੂਰਾ ਨਹੀਂ ਕਰ ਸਕੀ। ਜਿਸ ਨੂੰ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੂਰਾ ਕੀਤਾ ਜਾਵੇਗਾ। ਜਲਦ ਹੀ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਸ਼ੁਰੂ ਕਰਕੇ ਨਵੀਂ ਜਥੇਬੰਦੀ ਤਿਆਰ ਕੀਤੀ ਜਾਵੇਗੀ। ਇਸ ਸਮੇਂ ਰਾਜੇਸ਼ ਕੁਮਾਰ ਬਿੱਟੂ, ਸ਼ਾਹੂ ਲੰਬੜ ਜਾਗਲਾ, ਸਤਪਾਲ ਸਿੰਘ ਦੁਲਮੀਵਾਲ, ਸੋਨੂੰ ਮੱਕੋਵਾਲ, ਰਮਨ ਕਾਂਤ ਮੱਕੋਵਾਲ, ਮਨੋਜ ਕੁਮਾਰ, ਚਮਨ ਲਾਲ, ਗੌਰਵ ਕੁਮਾਰ, ਪਰਮਜੀਤ ਸਿੰਘ ਪੰਮਾ, ਸਾਬੀ ਬਾਜਵਾ, ਬੱਬੂ ਜੋਗੀਆਣਾ, ਮਨੋਜ ਕੁਮਾਰ, ਪੰਡਿਤ ਰਾਜੇਸ਼ , ਹੁਸ਼ਿਆਰ ਸਿੰਘ, ਸੁਖਵਿੰਦਰ ਸਿੰਘ ਨੀਟਾ, ਮਨਦੀਪ ਪਾਲ ਸਿੰਘ, ਇੰਦਰਜੀਤ ਸਿੰਘ, ਜਗਦੀਪ ਸਿੰਘ ਯੂਥ ਆਗੂ, ਸੁਖਦੇਵ, ਸੋਨੂੰ, ਨਰੇਸ਼, ਸਾਹਿਲ, ਅਮਿਤ ਡਡਿਆਲ, ਨੀਰਜ ਕੁਮਾਰ, ਸ਼ਾਲੂ, ਸਚਿਨ ਜਾਗਲ ਵੀ ਹਾਜ਼ਰ ਸਨ।