ਸਕੂਲ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹਾਂ ਕਿਹਾ ਪਰਮਜੀਤ ਸੈਣੀ ਅਤੇ ਸਰਬਜੀਤ ਨੇ
ਦਸੂਹਾ,4 ਦਸੰਬਰ(ਰਾਜਦਾਰ ਟਾਇਮਸ): ਉੱਘੇ ਸਮਾਜ ਸੇਵੀ ਸਰਦਾਰ ਪਰਮਜੀਤ ਸਿੰਘ ਸੈਣੀ ਸੀਮਿੰਟ ਸਟੋਰ ਲਵੀਨ ਅਤੇ ਡਾ.ਸਰਬਜੀਤ ਸਿੰਘ ਅਮਨ ਸੁੱਖ ਫਿਲਿੰਗ ਸਟੇਸ਼ਨ ਉੱਚੀ ਬੱਸੀ ਵੱਲੋਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਨੂੰ ਕੋਵਿਡ-19 ਦੇ ਮੱਦੇਨਜ਼ਰ ਮਾਸਕ, ਸੈਨੀਟਾਈਜ਼ਰ ਅਤੇ 5 ਹਜਾਰ ਰੁਪਏ ਨਕਦ ਰਾਸ਼ੀ ਭੇਟ ਕੀਤੀ। ਇਸ ਮੌਕੇ ਬੋਲਦਿਆਂ ਸ.ਪਰਮਜੀਤ ਸਿੰਘ ਸੈਣੀ ਨੇ ਕਿਹਾ ਕਿ ਉਨਾ ਦਾ ਬੇਟਾ ਪ੍ਰਦੀਪ ਸਿੰਘ ਸੈਣੀ ਵਾਸੀ ਕਨੇਡਾ ਜੋਕਿ ਇਸ ਸਕੂਲ ਦਾ ਵਿਦਿਆਰਥੀ ਹੈ। ਉਨ•ਾਂ ਨੇ ਕਿਹਾ ਕਿ ਅਸੀਂ ਪੂਰਾ ਪਰਿਵਾਰ ਅੱਜ ਜਿਸ ਵੀ ਮੁਕਾਮ ਤੇ ਹਾਂ ਇਹ ਸਭ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਦੇਣ ਹੀ ਹੈ। ਉਨ•ਾਂ ਦੇ ਨਾਲ ਆਏ ਹੋਏ ਉੱਘੇ ਬਿਜ਼ਨੈੱਸਮੈਨ ਅਤੇ ਐੱਨਆਰਆਈ ਡਾ.ਸਰਬਜੀਤ ਸਿੰਘ ਅਮਨ ਸੁੱਖ ਫਿਲਿੰਗ ਸਟੇਸ਼ਨ ਉਚੀ ਬੱਸੀ ਨੇ ਕਿਹਾ ਕਿ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹਮੇਸ਼ਾਂ ਹੀ ਵਿਕਾਸ ਦੀਆਂ ਉੱਚੀਆਂ ਬੁਲੰਦੀਆਂ ਤੇ ਰਿਹਾ ਹੈ ਅਤੇ ਰਹੇਗਾ। ਉਨ•ਾਂ ਨੇ ਸਕੂਲ ਨੂੰ ਹਰ ਤਰ•ਾਂ ਦੇ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਕਿਹਾ। ਮੈਨੇਜਿੰਗ ਕਮੇਟੀ ਦੇ ਮੈਨੇਜਰ ਵਿਜੇ ਕੁਮਾਰ ਬਸੀ ਐਡਵੋਕੇਟ ਨੇ ਕਿਹਾ ਕੀ ਇਨ•ਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਇਨ•ਾਂ ਨੇ ਕਿਹਾ ਕਿ ਸਮੂਹ ਮੈਨੇਜਿੰਗ ਕਮੇਟੀ ਸਮੂਹ ਸਕੂਲ ਸਟਾਫ ਇਨ•ਾਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਵਿਦਿਆਰਥੀਆਂ ਨੂੰ ਮਾਸਕ ਅਤੇ ਸੈਨੇਟਾਇਜ਼ਰ ਵੀ ਵੰਡੇ ਗਏ। ਇਸ ਮੌਕੇ ਮਾਸਟਰ ਧਰਮਿੰਦਰ ਸਿੰਘ ਜਲੋਟਾ, ਸੁਮਿਤ ਚੋਪੜਾ, ਮੈਡਮ ਰਾਣਾ, ਮੈਡਮ ਗੁਰਪ੍ਰੀਤ ਕੌਰ, ਅਵਤਾਰ ਸਿੰਘ, ਸਤਜੀਤ ਸਿੰਘ, ਨੀਰਜ ਵਰਮਾ, ਕੁਲਦੀਪ ਕੁਮਾਰ, ਵਿਦਿਆਰਥੀ ਅਤੇ ਸਮੂਹ ਸਟਾਫ ਹਾਜ਼ਰ ਸਨ।