ਦਸੂਹਾ,26 ਨਵੰਬਰ(ਰਾਜਦਾਰ ਟਾਇਮਸ): ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਪਾਲ ਦੀ ਅਗੁਵਾਈ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਲੈਕਚਰਾਰ ਪੰਕਜ ਰੱਤੀ ਨੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਤਾਰਪੂਰਵਕ ਹਾਜ਼ਰ ਵਿਦਿਆਰਥਣਾਂ ਨੂੰ ਦੱਸਿਅ। ਉਨਾ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਨੂੰ 26 ਜਨਵਰੀ ਨੂੰ ਹੀ ਲਾਗੂ ਕਿਉਂ ਕੀਤਾ ਬਾਰੇ ਵੀ ਦੱਸਿਆ।ਲੈਕਚਰਾਰ ਕਮਲਜੀਤ ਕੌਰ ਨੇ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ ਡਾ.ਬੀਆਰ ਅੰਬੇਦਕਰ ਦੀ ਭੂਮਿਕਾ ਤੇ ਚਾਨਣਾ ਪਾਇਆ। ਅੰਤ ਵਿੱਚ ਸਮੂਹ ਸਟਾਫ ਅਤੇ ਹਾਜਰ ਵਿਦਿਆਰਥੀਆਂ ਵੱਲੋ ਬਾਬਾ ਸਾਹੇਬ ਦੇ ਚਿੱਤਰ ਤੇ ਫੁੱਲ ਚੜਾਕੇ ਦੁਨਿਆਂ ਦਾ ਸਰਵੋਤਮ ਸੰਵਿਧਾਨ ਬਣਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰਿੰਸੀਪਲ ਅਨੀਤਾ ਪਾਲ, ਕਸ਼ਮੀਰ ਕੌਰ, ਸਰਿਤਾ ਰਾਣੀ, ਰਵਿੰਦਰ ਸਿੰਘ ਬਲਜੀਤ, ਕੌਰ, ਮੰਜੁਲਾ ਸ਼ਰਮਾਂ, ਵੰਦਨਾ ਡਾਹਡਾ, ਰਾਜਵਿੰਦਰ ਕੌਰ, ਜੀਨਤ, ਰੂਪ ਕੌਰ ਬਾਜਵਾ, ਕੰਵਲਜੀਤ ਕੌਰ, ਰਸ਼ਮੀ, ਸੰਗੀਤਾ ਸ਼ਰਮਾਂ, ਮਧੂ ਬਾਲਾ, ਸੋਨਮ, ਦਿਲਬਾਗੀ , ਬਲਜੀਤ ਕੌਰ ਆਦਿ ਵੀ ਹਾਜ਼ਰ ਸਨ।