ਸੰਜੀਵ ਅਰੋੜਾ (ਲੈਕਚਰਾਰ} : ਦੱਸ ਖਾਂ ਤੈਨੂੰ ਕਿਵੇਂ ਭੁਲਾਵਾਂ, ਕਿਹੜੀਆਂਬਾਤਾਂ ਨਾਲ ਰਿਝਾਵਾਂ।
ਕਿੰਝ ਤੇਰਾ ਹੁਣ ਦੀਦ ਹੋਊਗਾ, ਕਿਹੜਾ ਤੇਰਾ ਹੈ ਸਿਰਨਾਵਾਂ।
ਕਿੱਥੇ ਜਾ ਕੇ ਡੇਰਾ ਲਾਇਆ, ਓਹਲੇ ਹੋ ਕੇ ਲੁਕ ਗਿਆ ਏਤੂੰ।
ਯਾਦ ਤੇਰੀ ਮੈਨੂੰ ਟੁੰਬਦੀ ਰਹਿੰਦੀ, ਘੱੱਤਿਆ ਨਾ ਮੁੜ ਫੇਰਾ ਏ ਤੂੰ।
ਰਤਾ ਵੀ ਤੈਨੂੰ ਤਰਸ ਨਾ ਆਵੇ, ਕਰ ਲਿਆ ਵੱਡਾ ਜ਼ੇਰਾ ਏ ਤੂੰ।
ਇਹ ਗੱਲ ਤੈਨੂੰ ਚੰਗੀ ਨਾਹੀਂ, ਬੇਸ਼ੱਕ ਵਾਲਿਦ ਮੇਰਾ ਏ ਤੂੰ।
ਮੋਢੇ ਚੱਕ ਖਿਡਾਇਆ ਮੈਨੂੰ, ਉਂਗਲ ਫੜ ਚਲਾਇਆ ਸੀ ਤੂੰ।
ਹੰਝੂ ਕਦੇ ਨਾ ਕੇਰਨ ਦਿੱਤੇ, ਲਾ ਸੀਨੇ ਚੁੱਪ ਕਰਾਇਆ ਸੀ ਤੂੰ।
ਭੁੱਖਾ ਕਦੇ ਨਾ ਸੋਵਨ ਦਿੱਤਾ, ਹੱਥੀਂ ਚੋਗ ਚੁਗਾਇਆ ਸੀ ਤੂੰ।
ਫਿਰ ਦੱਸ ਤੈਨੂੰ ਕਿਵੇਂ ਵਿਸਾਰਾਂ, ਯਾਦਾਂ ਦਾ ਸਰਮਾਇਆ ਏ ਤੂੰ।
ਲਾਲਚ ਗ਼ਿਲਾ ਨ‍ਾਸ਼ਿਕਵਾ ਕੀਤਾ, ਸਾਦਾ ਲਾਇਆ ਪਾਇਆ ਸੀ ਤੂੰ।
ਥੋੜਾ ਰੁੱਖਾ ਮਿੱਸਾ ਖਾ ਕੇ ਵੀ, ਹੱਕ ਦਾ ਪਾਠ ਪੜ੍ਹਾਇਆ ਸੀ ਤੂੰ।
ਨਾ ਕਦੇ ਝੂਠੀ ਆਕੜ ਰੱਖੀ, ਸਬਰ ਦਾ ਚੋਲਾ ਪਾਇਆ ਸੀ ਤੂੰ।
ਨਿਂਵ ਕੇ ਰੱਬ ਤੋਂ ਖ਼ੈਰਾਂ ਮੰਗੀਆਂ, ਉਸ ਦਾ ਸ਼ੁਕਰ ਮਨਾਇਆ ਸੀ ਤੂੰ।
ਹੁਣ ਕਾਹਦੀ ਈਦ ਦੀਵਾਲੀ ਸਾਡੀ, ਕਾਹਦੇ ਮੇਲੇ ਤੇ ਤਿਓਹਾਰ।
ਖੁਸ਼ੀਆਂ ਵੀ ਹੁਣ ਨੀਰਸ ਜਾਪਣ, ਜਿਵੇਂ ਕਿਸ਼ਤੀ ਵਿੱਚ ਮਝਧਾਰ।
ਸਾਨੂੰ ਸਾਡੇ ਹਾਲ ਤੇ ਛੱਡ ਦੇ, ਤੂੰ ਸੁਖੀ ਵਸੇਂ ਦਿਲਦਾਰ।
ਮਾਲਿਕ ਤੈਨੂੰ ਚਰਨੀ ਲਾਵੇ, ਰਹੇ ਨਾ ਜਨਮ ਮਰਨ ਦੀ ਸਾਰ।
ਭੁੱਲਣਾ ਤਾਂ ਕਦੀ ਹੋ ਨਹੀਂ ਸਕਦਾ, ਭਾਵੇਂ ਕੱਢ ਲੈ ਮੇਰੀ ਜਾਨ।
ਤੇਰੇ ਨਾਂ ਤੋਂ ਹੀ ਰਹੇਗੀ ‘ਸੰਜੀਵ’ ਅੰਤ ਤਕ ਪਹਿਚਾਣ ।

kinemaster para pc kinemaster for pc

mx player for pc 

Free Fire for PC

Photoshop Crackeado Gratis