ਭਵਾਨੀਗੜ੍ਹ,(ਵਿਜੈ ਗਰਗ): ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ ਕਾਂਗਰਸ ਪਾਰਟੀ ਦੇ 13 ਉਮੀਦਵਾਰ, ਅਕਾਲੀ ਦਲ ਦਾ 1 ਅਤੇ 1 ਅਜਾਦ ਉਮੀਦਵਾਰ ਜੇਤੂ ਰਿਹਾ।ਰਿਟਰਨਿੰਗ ਅਫਸਰ-ਕਮ-ਐਸਡੀਐਮ ਭਵਾਨੀਗੜ੍ਹ ਡਾ.ਕਰਮਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਸਤਿੰਦਰ ਕੌਰ, ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਨਰਿੰਦਰ ਸਿੰਘ ਹਾਕੀ, ਵਾਰਡ ਨੰਬਰ 3 ਤੋਂ ਅਜਾਦ ਉਮੀਦਵਾਰ ਜਸਪਾਲ ਕੌਰ, ਵਾਰਡ ਨੰਬਰ 4 ਤੋਂ ਕਾਂਗਰਸ ਉਮੀਦਵਾਰ ਸੰਜੀਵ ਕੁਮਾਰ ਸੰਜੂ ਵਰਮਾ, ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਕੌਰ, ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਵਿੰਦਰ ਸਿੰਘ ਸੱਗੂ, ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਸੁਖਜੀਤ ਕੌਰ ਘਾਬਦੀਆ, ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਗੁਰਤੇਜ ਸਿੰਘ, ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ, ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਹਰਮਨਪ੍ਰੀਤ ਸਿੰਘ, ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਨੇਹਾ ਰਾਣੀ, ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਸੰਜੀਵ ਕੁਮਾਰ ਲਾਲਕਾ, ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਮੋਨਿਕਾ ਮਿੱਤਲ, ਵਾਰਡ ਨੰਬਰ 14 ਤੋਂ ਵਿੱਦਿਆ ਦੇਵੀ ਅਤੇ ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਸਵਰਨਜੀਤ ਸਿੰਘ ਨੂੰ ਜੇਤੂ ਐਲਾਨਿਆਂ। ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦੇਣ ਲਈ ਪਹੁੰਚੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪਾਰਟੀ ਦੀ ਹੂੰਝਾ ਫੇਰ ਜਿੱਤ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੇ ਹੱਕ ਵਿੱਚ ਚੋਣ ਫਤਵਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਹਿਰ ਦੇ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ।