ਗੋਗਨਾ ਜਿਊਲਰਜ਼ ਵੱਲੋਂ ਲੋੜੀਂਦੀ ਸਮੱਗਰੀ ਭੇਂਟ
ਦਸੂਹਾ,19 ਨਵੰਬਰ(ਰਾਜਦਾਰ ਟਾਇਮਸ): ਦਾਨੀ ਸੱਜਣਾਂ ਦੇ ਅਸੀਂ ਸਮੂਹ ਸਟਾਫ ਅਤੇ ਮੈਨੇਜਮੈਂਟ ਹਮੇਸ਼ਾ ਰਿਣੀ ਰਹਾਂਗੇ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਬੀਤੇ ਦਿਨੀਂ ਗੋਗਨਾ ਜਿਊਲਰਜ਼ ਦੇ ਮਾਲਕ ਅਤੇ ਦਸੂਹਾ ਸ਼ਹਿਰ ਦੇ ਜਾਨੇ ਪਹਿਚਾਨੇ ਉੱਘੇ ਸਮਾਜ ਸੇਵੀ ਜੁਗਲ ਕਿਸ਼ੋਰ ਵਰਮਾ, ਉਨ•ਾਂ ਦੇ ਸਪੁੱਤਰ ਰਿੱਕੀ ਵਰਮਾ ਅਤੇ ਸਮੂਹ ਪਰਿਵਾਰ ਵੱਲੋਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਨੂੰ ਲੋੜੀਂਦੀ ਸਮੱਗਰੀ ਭੇਟ ਕੀਤੀ ਗਈ। ਜੁਗਲ ਕਿਸ਼ੋਰ ਵਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਅਸੀਂ ਇਸ ਮੁਕਾਮ ਤੇ ਹਾਂ ਤਾਂ ਉਹ ਸਾਰੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੀ ਦੇਣ ਹੀ ਹੈ। ਉਨ•ਾਂ ਨੇ ਕਿਹਾ ਕੀ ਸਾਡੇ ਵੇਲੇ ਵੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਪੂਰੇ ਜ਼ਿਲ•ੇ ਦੀ ਸ਼ਾਨ ਸੀ ਅਤੇ ਅੱਜ ਵੀ ਮੈਨੇਜਰ ਵਿਜੇ ਕੁਮਾਰ ਬੱਸੀ ਐਡਵੋਕੇਟ ਅਤੇ ਪ੍ਰਧਾਨ ਸੁਤੰਤਰ ਚੋਪੜਾ ਅਤੇ ਸਮੂਹ ਮੈਨੇਜਿੰਗ ਕਮੇਟੀ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਰਾਜੇਸ਼ ਗੁਪਤਾ ਦੀ ਮਿਹਨਤ ਸਦਕਾ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸਕੂਲ ਤਰੱਕੀ ਦੀਆਂ ਲੀਹਾਂ ਤੇ ਅੱਗੇ ਵਧ ਰਿਹਾ ਹੈ।