ਦਿਵਿਆਂਗਾਂ ਨੂੰ ਦਰਪੇਸ਼ ਸਮੱਸਿਆ ਬਾਰੇ ਕੀਤਾ ਵਿਚਾਰ ਵਟਾਂਦਰਾ
ਸਹੂਲਤਾਂ ਦੇਣ ਲਈ ਸਰਕਾਰ ਤੇ ਡਿਪਟੀ ਕਮਿਸ਼ਨਰ ਅਪਨੀਤ ਕੌਰ ਰਿਆਤ ਦਾ ਕੀਤਾ ਧੰਨਵਾਦ
ਹੁਸ਼ਿਆਰਪੁਰ,27 ਦਸੰਬਰ(ਰਾਜਦਾਰ ਟਾਇਮਸ): ਕਵਿਡ-19 ਦੀ ਫੈਲੀ ਮਹਾਂਮਾਰੀ ਅਤੇ ਠੰਢ ਦੇ ਭਾਰੀ ਪ੍ਰਕੋਪ ਕਾਰਨ ਡਿਸਏਬਿਲਡ ਪਰਸਨਜ਼ ਵੈਲਫੇਅਰ ਸੁਸਾਇਟੀ (ਰਜਿ) ਦੁਆਰਾ ਦਿਵਿਆਂਗਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜ਼ੂਮ ਐਪ ਤੇ ਇਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ¢ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਜਸਵਿੰਦਰ ਸਿੰਘ ਸਹੋਤਾ ਨੇ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਦਿਵਿਆਂਗਾਂ ਲਈ ਰੈਂਪ ਬਣਾਉਣ, ਸੁਵਿਧਾ ਕੇਂਦਰ ਵਿੱਚ ਕਾਉਂਟਰ ਨੰਬਰ ਇੱਕ ਤੇ ਦਿਵਿਆਂਗਾਂ ਨੂੰ ਸਾਰੀਆਂ ਹੀ ਸਹੂਲਤਾਂ ਉਪਲੱਬਧ ਕਰਵਾਉਣ, ਤਹਿਸੀਲ ਪੱਧਰ ਤੇ ਦਿਵਿਆਂਗਾਂ ਦੀ ਭਲਾਈ ਕੈਂਪ ਲਗਾਉਣ ਅਤੇ ਦਿਵਿਆਂਗਾਂ ਲਈ ਰੁਜ਼ਗਾਰ ਮੇਲਾ ਲਾਉਣ ਲਈ ਸਰਕਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਦਾ ਧੰਨਵਾਦ ਕੀਤਾ¢ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਦਿਵਿਆਂਗਾਂ ਦੀ ਸਹੂਲਤ ਨੂੰ ਦੇਖਦੇ ਹੋਏ ਭਵਿੱਖ ਵਿਚ ਜੂਮ ਐਪ ਰਾਹੀਂ ਦਿਵਿਆਂਗਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ¢ਇਸ ਮੌਕੇ ਦਿਵਿਆਂਗਾਂ ਨੂੰ ਕੋਵਿਡ ਤੋਂ ਬਚਾਉਣ ਲਈ ਜਾਗਰੂਕ ਕੀਤਾ ਗਿਆ¢ਸਤਨਾਮ ਸਿੰਘ ਅਤੇ ਮਿਸ ਅਰਚਨਾ ਜੋਸ਼ੀ ਗੜ੍ਹਸ਼ੰਕਰ ਨੇ ਕਿਹਾ ਕਿ ਇਹ ਜੂਮ ਮੀਟਿੰਗ ਦਿਵਿਆਂਗਾਂ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ¢ਇਸ ਅਫ਼ਸਰ ਤੇ ਦਿਵਿਆਂਗਾਂ ਦੁਆਰਾ ਦੱਸੀਆਂ ਸਮੱਸਿਆਵਾਂ ਨੂੰ ਆਗੂਆਂ ਵੱਲੋਂ ਜਲਦੀ ਭਰੋਸਾ ਦਿੱਤਾ¢ਬਲਜੀਤ ਸਿੰਘ ਵਿਰਦੀ ਨੇ ਕਿਹਾ ਕਿ ਸੋਸਾਇਟੀ ਦਿਵਿਆਂਗਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇਗੀ¢ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਹੀ ਦਿਵਿਆਂਗਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਵਾਲੇ ਨੀਲੇ ਕਾਰਡ (ਸਮਾਰਟ ਕਾਰਡ) ਬਣਾ ਕੇ ਦਿੱਤੇ ਜਾਣ¢ਇਸ ਜੂਮ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਕੁਰਾਲਾ, ਬਲਜੀਤ ਸਿੰਘ ਵਿਰਦੀ, ਮਿਸ ਅਰਚਨਾ ਜੋਸ਼ੀ ਗੜ੍ਹਸ਼ੰਕਰ, ਸਤਨਾਮ ਸਿੰਘ ਬੀਣੇਵਾਲ, ਮਾਸਟਰ ਸੁਰਿੰਦਰਪਾਲ ਸਿੰਘ ਨੇ ਹਿੱਸਾ ਲਿਆ¢ਇਹ ਜਾਣਕਾਰੀ ਪ੍ਰੈੱਸ ਸਕੱਤਰ ਦੀਪਕ ਨੇ ਦਿੱਤੀ¢