ਖੇਤੀ ਕਾਲ਼ੇ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਹੋਰ ਤਿੱਖਾ ਹੋਵੇਗਾ ; ਬਲਵਿੰਦਰ ਸਿੰਘ ਘਨੌੜ੍ਹ

ਭਵਾਨੀਗੜ੍ਹ,(ਵਿਜੈ ਗਰਗ); ਅੱਜ ਨੇੜਲੇ ਪਿੰਡ ਘਨੌੜ੍ਹ ਜੱਟਾਂ ਵਿਖੇ ਕਾਕਾ ਫਕੀਰਿਆ ਸਿੰਘ ਪੁੱਤਰ ਸ੍ਰ.ਬਲਜੀਤ ਸਿੰਘ ਦੇ ਸ਼ੁਭ ਵਿਆਹ ਦੀਆਂ ਸਾਰੀਆਂ ਰਸਮਾਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਹੋਈਆਂ।ਮੌਕੇ ਤੇ ਬੋਲਦਿਆਂ ਲਾੜੇ ਦੇ ਪਿਤਾ ਸ੍ਰ.ਬਲਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਥੋਪੇ ਖ਼ੇਤੀ ਕਾਲ਼ੇ ਕਾਨੂੰਨ ਕਦੇ ਬਰਦਾਸ਼ਤ ਨਹੀਂ ਕੀਤੇ ਜਾਣਦੇ।ਮੋਦੀ ਸਰਕਾਰ ਅੜੀਅਲ ਰਵੱਈਏ ਨੂੰ ਛੱਡ ਬਿਨਾਂ ਸ਼ਰਤ ਇਹ ਕਾਲ਼ੇ ਕਾਨੂੰਨ ਰੱਦ ਕਰੇ।ਅਸੀਂ ਸਿਰਫ਼ ਵਿਆਹ ਕਾਰਨ ਪਿੰਡ ਆਏ ਹਾ ਵੈਸੇ ਪੱਕੇ ਡੇਰੇ ਦਿੱਲੀ ਅੰਦੌਲਨ ਵਿੱਚ ਲਗਾ ਰੱਖੇਂ ਹਨ ਵਿਆਹ ਤੋਂ ਬਾਅਦ ਫੇਰ ਦਿੱਲੀ ਜਾਵਾਂਗੇ।ਇਸੇ ਤਰ੍ਹਾਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਅਤੇ ਉਘੇ ਸਮਾਜ ਸੇਵੀ ਬਲਵਿੰਦਰ ਸਿੰਘ ਘਨੌੜ੍ਹ ਨੇ ਵੀ ਕਿਹਾ ਪਤਾ ਨਹੀਂ ਮੋਦੀ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ ਅੱਜ਼ ਹਰ ਵਰਗ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸੜਕਾਂ ਤੇ ਹੈ।ਮੋਦੀ ਸਰਕਾਰ ਨੂੰ ਇਹ ਕਾਲ਼ੇ ਕਾਨੂੰਨ ਰੱਦ ਕਰਨੇ ਹੀ ਪੈਣਗੇ ਅੱਜ ਕਰ ਦੇਣ ਭਾਵੇਂ ਕੱਲ ਕਿਉਂਕਿ ਜ਼ਬਰ ਜ਼ੁਲਮ ਅੱਗੇ ਪੰਜਾਬੀਆਂ ਨੇ ਕਦੇ ਝੁਕਣਾ ਨਹੀਂ ਸਿਖਿਆ।ਇਹ ਸਮੇਂ ਰਸਮਾਂ ਰੀਤੀ ਰਿਵਾਜਾਂ ਦੇ ਨਾਲ ਨਾਲ ਕਿਸਾਨ ਆਗੂ ਕੁਲਵਿੰਦਰ ਸਿੰਘ ਅਤੇ ਬਿੱਟੂ ਸਿੰਘ ਵੱਲੋਂ ਮੋਦੀ ਸਰਕਾਰ ਮੁਰਦਾਬਾਦ ਕਾਲ਼ੇ ਕਾਨੂੰਨ ਰੱਦ ਕਰੋ ਦੇ ਬਰਾਤੀਆਂ ਨੇ ਨਾਹਰੇ ਵੀ ਲਗਾਏ।