ਨਵਾਂਸ਼ਹਿਰ/ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸਬ ਡਵੀਜ਼ਨ ਦੇ 186 ਪਿੰਡਾ ਦਾ ਮਾਲ ਰਿਕਾਰਡ ਸਾਭੀ ਬੈਠੇ 8 ਪਟਵਾਰੀਆ ਅਤੇ 3 ਕਾਨੂੰਗੋਆ ਨੂੰ ਹੁਣ ਭਗਵੰਤ ਮਾਨ ਸਰਕਾਰ ਨੂੰ ਖਾਲੀ ਪਈਆ ਅਸਾਮੀਆ ਭਰਕੇ ਉਹਨਾ ਨੂੰ ਵਾਧੂ ਸਰਕਲਾ ਦੇ ਬੋਝ ਤੋਂ ਨਿਜ਼ਾਤ ਦਵਾਉਣ ਲਈ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦੇ ਗੁਹਾਰ ਲਾਈ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਟਵਾਰ ਸਰਕਲ ਬਲਾਚੌਰ ਦੇ ਪ੍ਰਧਾਨ ਪਟਵਾਰੀ ਮਨੋਹਰ ਆਲ, ਜਨਰਲ ਸਕੱਤਰ ਵਿਜੇ ਕੁਮਾਰ ਚਾਂਦਪੁਰੀ ਅਤੇ ਖਜ਼ਾਨਚੀ ਸੰਦੀਪ ਕੁਮਾਰ ਨੇ ਸਾਂਝੇ ਤੌਰ ਤੇ ਪੱਤਰਕਾਰ ਨਾਲ ਆਪਣੇ ਦੁੱਖੜੇ ਸੁਣਾਦੇ ਆਖਿਆ ਕਿ ਬਲਾਚੌਰ ਪਟਵਾਰ ਸਰਕਲ ਵਿੱਚ ਕੁੱਲ 48 ਅਸਾਮੀਆ ਪਟਵਾਰੀਆ ਦੀਆਂ ਅਤੇ 6 ਕਾਨੂੰਗੋ ਦੀਆ ਮੰਨਜੂ਼ਰ ਸੁਦਾ ਹਨ, ਮਗਰ ਇਸ ਸਮੇਂ ਸਿਰਫ 8 ਪਟਵਾਰੀ ਅਤੇ 3 ਕਾਨੂੰਗੋ ਹੀ ਕੰਮ ਕਰਦੇ ਹਨ। ਇਕੱਲਾ ਪਟਵਾਰੀ ਅੱਜ ਦੇ ਸਮੇਂ 5 ਤੋਂ 6 ਸਰਕਲਾ ਦਾ ਕੰਮ ਕਰ ਰਿਹਾ ਹੈ।ਜਿਹੜਾ ਕਿ ਬਹੁਤ ਹੀ ਔਖਾ ਹੈ ਅਤੇ ਉਹਨਾ ਨੂੰ ਆਪਣੇ ਸਰਕਲਾ ਦੇ ਕੰਮ ਨੇਪਰੇ ਚੜਾਉਣ ਲਈ ਹਰ ਸਮੇਂ ਮਾਨਸਿਕ ਪ੍ਰੇ਼ਸ਼ਾਨੀ ਬਣੀ ਰਹਿੰਦੀ ਹੈ।ਉਹਨਾਂ ਦੱਸਿਆ ਕਿ 8 ਪਟਵਾਰੀਆ ਵਿੱਚੋ 4 ਪਟਵਾਰੀ ਪਦ-ਉੱਨਤ ਹੋਣ ਵਾਲੇ ਹਨ ਅਤੇ 30 ਜੂਨ 2022 ਨੂੰ 2 ਪਟਵਾਰੀ ਸੇਵਾ ਮੁਕਤ ਵੀ ਹੋ ਰਹੇ ਹਨ।ਉਹਨਾਂ ਆਖਿਆ ਕਿ ਜੇਕਰ ਇਹ ਖਾਲੀ ਅਸਮੀਆ ਜਲਦ ਹੀ ਨਾ ਭਰੀਆ ਗਈਆ ਤਾਂ ਮਾਲ ਰਿਕਾਰਡ ਦਾ ਤਾਂ ਰੱਬ ਹੀ ਰਾਖਾ ਹੈ, ਕਿਉਕਿ ਇੰਨੀ ਘੱਟ ਗਿਣਤੀ ਪਟਵਾਰੀ ਅਤੇ ਕਾਨੂੰਗੋ ਕਿਵੇਂ ਸਰਕਲਾ ਦਾ ਬੋਝ ਚੁੱਕਣਗੇ।ਉਹਨਾਂ ਵਿਧਾਇਕ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਜਿਸ ਰਾਹੀਂ ਪਟਵਾਰੀਆ ਦੀ ਘਾਟ ਨੂੰ ਪੂਰਾ ਕਰਨ ਦੀ ਗੁਹਾਰ ਲਾਈ।ਇਸ ਮੌਕੇ ਚਮਨ ਲਾਲ ਕਾਨੂੰਗੋ, ਪਟਵਾਰੀ ਜਸਪਾਲ ਸਿੰਘ, ਜਸਵਿੰਦਰ ਸਿੰਘ, ਰਮਨ ਕੁਮਾਰ, ਰਾਣਾ ਸਿੰਘ ਅਤੇ ਸਾਬਕਾ ਪਟਵਾਰੀ ਦੇਸ ਰਾਜ ਮੰਢਿਆਣੀ ਵੀ ਮੌਜੂਦ ਸਨ।

ਮੰਗ ਪੱਤਰ ਸਰਕਾਰ ਤੱਕ ਪਹੁੰਚਾ ਕੇ ਅਤੇ ਜਲਦੀ ਹੀ ਹੱਲ ਕਰਾਉਣਗੇ ਸਮੱਸਿਆ : ਸੰਤੋਸ਼ ਕਟਾਰੀਆ

ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਸਮੁੱਚੇ ਪੰਜਾਬ ਦੀ ਕਾਇਆ ਕਲਪ ਕਰਨ ਲਈ ਤੱਤਪਰ ਹੈ।ਉਹ ਮੁਲਾਜਮਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਵੱਧ ਹਨ।ਪਟਵਾਰੀਆ ਦੀ ਘਾਟ ਸਬੰਧੀ ਉਹ ਉਹਨਾ ਦੇ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਕੇ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਾਉਣਗੇ।