ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਧਰੁਮਨ ਐਚ ਨਿੰਬਾਲੇ, ਆਈ.ਪੀ.ਐਸ ਐਸ.ਐਸ.ਪੀ ਹੁਸ਼ਿਆਰਪੁਰ ਵਲੋ ਨਜਾਇਜ ਮਾਇੰਨਗ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾ ਚਲਾਈ ਗਈ ਸਖਤ ਮੁਹਿੰਮ ਦਾ ਕੁਝ ਮਾੜੇ ਅਨਸਰਾਂ ਵੱਲੋਂ ਨਜਾਇਜ ਫਾਇਦਾ ਚੁੱਕਿਆ ਜਾ ਰਿਹਾ ਸੀ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਜੋ ਟਿੱਪਰਾਂ ਤੇ ਟਰੱਕ ਡਰਾਇਵਰ ਜੋ ਰੇਤਾ ਜਾਂ ਬਜਰੀ ਦੀ ਢੋਆ ਢੋਆਈ ਕਰਦੇ ਹਨ, ਉੁਹਨਾਂ ਪਾਸੋ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ।ਇਹਨਾਂ ਵਿਅਕਤੀਆਂ ਦੀ ਪਹਿਚਾਣ, ਸੁਰਿੰਦਰ ਸਿੰਘ ਪੁੱਤਰ ਰਵੀ ਸਿੰਘ ਵਾਸੀ ਹਿਰਨਾਖੇੜੀ ਥਾਣਾ ਚਾਂਦਪੁਰ ਯੂ.ਪੀ, ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕੱਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਗੋਰਵ ਤੌਮਰ ਪੁੱਤਰ ਉਪਿੰਦਰ ਤੌਮਰ ਵਾਸੀ ਅਲੀਪੁਰ ਯੂ.ਪੀ, ਜਗਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੰਡੀਲਾ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ, ਜੋ ਕਿ ਪ੍ਰਾਈਵੇਟ ਮਾਈਨਿੰਗ ਕੰਪਨੀ ਵਿੱਚ ਕੰਮ ਕਰਦੇ ਹਨ ਵਜੋਂ ਹੋਈ।
ਜੋ ਪਿਛਲੇ ਕੁਝ ਦਿਨਾਂ ਤੋ ਸੜਕ ਤੇ ਆ ਰਹੇ ਟਿੱਪਰਾਂ ਤੇ ਟਰੱਕ ਡਰਾਇਵਰਾਂ ਜੋ ਰੇਤਾ ਜਾਂ ਬਜਰੀ ਦੀ ਢੋਆ ਢੋਆਈ ਕਰਦੇ ਹਨ, ਉੁਹਨਾਂ ਪਾਸੋ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ। ਉਕਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ-13/25 ਮਾਰਚ ਨੂੰ ਅ/ਧ 384,120-ਬੀ ਭ.ਦ. ਥਾਣਾ ਹਾਜੀਪੁਰ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕਦਮੇਂ ਦੀ ਤਫਤੀਸ਼ ਦੋਰਾਨ ਦੋਸ਼ੀ ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕੱਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਪਾਸੋਂ ਕੀਤੀ ਗਈ ਪੁੱਛਗਿਛ ਤੋਂ ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੱਖਪਤ ਨਗਰ ਥਾਣਾ ਬਿਜਨੋਰ ਯੂ.ਪੀ ਅਤੇ ਨਵਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸ਼ੇਰਪੁਰ ਖਾਦਰ ਥਾਣਾ ਪੁਰਕਾਜੀ ਜਿਲਾ ਮੁਜੱਫਰਨਗਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 4 ਹਜਾਰ ਰੁਪਏ ਨਗਦ, ਰਸੀਦਾ 10 ਪਰਚੀਆਂ, ਕੈਸ਼ੀਅਰ ਦੀ ਰੋਜਾਨਾ ਦੀ ਰਿਪੋਰਟ 7 ਪੰਨੇ ਅਤੇ 3 ਮਹਿੰਦਰ ਬੋਲੈਰੋ ਗੱਡੀਆਂ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਪੁੱਛਗਿਛ ਕਰਨ ਤੇ ਉਹਨਾਂ ਨੇ ਦੱਸਿਆ ਕਿ ਜਬਰੀ ਵਸੂਲ ਕਰਨ ਵਾਲੇ ਉਹਨਾ ਦੇ ਕਈ ਹੋਰ ਸਾਥੀ ਵੀ ਹਨ, ਜਿਹਨਾ ਨੂੰ ਉਸ ਜਗ੍ਹਾ ਤੋਂਂ ਗ੍ਰਿਫਤਾਰ ਕਰਵਾਇਆ ਜਾ ਸਕਦਾ ਹੈ, ਜਿੱਥੇ ਉਹਨਾਂ ਨੇ ਰਿਹਾਇਸ਼ ਰੱਖੀ ਹੋਈ ਹੈ। ਉਕਤ ਵਿਅਕਤੀਆਂ ਵੱਲੋਂ ਦਿੱਤੀ ਸੂਚਨਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਨਾਲ ਲੈ ਕੇ ਅਸ਼ਵਨੀ ਕੁਮਾਰ, ਪੁਲਿਸ ਕਪਤਾਨ ਸਥਾਨਕ ਹੁਸ਼ਿ:, ਮੁੱਖਤਿਆਰ ਰਾਏ, ਪੁਲਿਸ ਕਪਤਾਨ ਇੰਵੈਸਟੀਗੇਸ਼ਨ ਹੁਸ਼ਿ:, ਡੀ ਐੱਸ ਪੀ ਮੁਖਤਿਆਰ ਰਾਏ ਉਪ ਕਪਤਾਨ ਪੁਲਿਸ, ਡਿਟੈਕਟਿਵ ਹੁਸ਼ਿ:, ਡੀਐੱਸਪੀ ਪ੍ਰੇਮ ਸਿੰਘ ਉਪ ਕਪਤਾਨ ਪੁਲਿਸ, ਸਿਟੀ ਹੁਸ਼ਿਆਰਪੁਰ, ਉਪ ਕਪਤਾਨ ਪੁਲਿਸ ਸਬ-ਡਵੀਜਨ ਮੁਕੇਰੀਆਂ ਅਤੇ ਮੁੱਖ ਅਫਸਰ ਥਾਣਾ ਹਾਜੀਪੁਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਬਣਾ ਕੇ ਰੇਡ ਕੀਤੇ ਗਏ ਅਤੇ ਉਹਨਾਂ ਦੀ ਰਿਹਾਇਸ਼ੀ ਕੋਠੀ ਅਨਮੋਲ ਨਗਰ ਨੇੜੇ ਅੰਬਰ ਹੋਟਲ ਟਾਂਡਾ ਰੋਡ ਹੁਸ਼ਿਆਰਪੁਰ ਦੀ ਚੈਕਿੰਗ ਕੀਤੀ ਗਈ। ਜਿੱਥੇ ਮਾਇੰਨਗ ਦੀ ਵਸੂਲੀ ਸਬੰਧੀ ਭਾਰੀ ਮਾਤਰਾ ਵਿੱਚ ਭਾਰਤੀ ਕਰੰਸੀ ਨੋਟ, ਫਰਜੀ ਰਸੀਦਾਂ, ਰਜਿਸਟਰ, ਬੋਲੇਰੋ ਜੀਪਾ ਲੈਪਟਾਪ/ਕੰਪਿਉਟਰ, ਨੋਟ ਗਿਣਨ ਵਾਲੀ ਮਸ਼ੀਨ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਚਲਾਈ ਗਈ ਗੈਰਕਾਨੂੰਨੀ ਮਾਈਨਿੰਗ ਦੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੁਹਿੰਮ ਦੀ ਆੜ ਲੈ ਕੇ ਕਿਸੇ ਸੁੰਨਸਾਨ ਰਸਤੇ ਤੇ ਟਰੱਕ ਅਤੇ ਟਿੱਪਰਾਂ ਨੂੰ ਰੋਕ ਕੇ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦੇ ਕਰਮਚਾਰੀ ਦੱਸਕੇ ਉਹਨਾਂ ਪਾਸੋਂ ਜਬਰੀ ਪੈਸੇ ਵਸੂਲਦੇ ਸਨ। ਇਸ ਜਬਰੀ ਵਸੂਲ ਕਰਨ ਦੀਆਂ ਕਈ ਗੈਰਕਾਨੂੰਨੀ ਫਲਾਇੰਗ ਟੀਮਾਂ ਬਣਾਈਆਂ ਹੋਈਆਂ ਹਨ, ਜੋਕਿ ਪਠਾਨਕੋਟ, ਹੁਸ਼ਿਆਰਪੁਰ, ਐਸ.ਬੀ.ਐਸ ਨਗਰ, ਰੋਪੜ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹਨ। ਇਹਨਾਂ ਵਿਅਕਤੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵਿਅਕਤੀ ਜਿਸ ਕਿਸੇ ਵੀ ਵਿਅਕਤੀਅ/ਮੁੱਖ ਸਰਗਣਾ ਦੇ ਆੜ ਵਿੱਚ ਕੰਮ ਕਰ ਰਹੇ ਸਨ, ਉਸ ਬਾਰੇ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੀ ਜਲਦੀ ਤੋਂ ਜਲਦੀ ਪਹਿਚਾਣ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।