ਵਿੱਕੀ ਭਲਵਾਨ ਅਰਗੋਵਾਲ ਦਾ ਰਿਹਾ ਅਹਿਮ ਯੋਗਦਾਨ ਤੇ ਨੌਜਵਾਨਾਂ ਵਿਚ ਭਰਿਆ ਜੋਸ਼
ਗੜ੍ਹਦੀਵਾਲਾ,(ਗੁਰਮੁੱਖ ਸਿੰਘ): ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਵਿੱਕੀ ਭਲਵਾਨ ਅਰਗੋਵਾਲ ਦੇ ਸਹਿਯੋਗ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੇ ਸਕੂਟਰ ਮੋਟਰ ਸਾਇਕਲ ਗੱਡੀਆਂ ਤੇ ਰੋਡ ਸ਼ੋਅ ਕੱਢ ਕੇ ਹਰਮੀਤ ਸਿੰਘ ਔਲਖ ਔਲਖ ਜੁਆਇੰਟ ਸਕੱਤਰ ਪੰਜਾਬ ਕਿਸਾਨ ਸੈੱਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਹ ਕਾਫਲਾ ਟਾਂਡਾ ਤੋਂ ਚੱਲ ਕੇ ਗੜਦੀਵਾਲਾ ਦੇ ਵਿੱਚ ਦੀ ਹੁੰਦੇ ਹੋਏ ਅਰਗੋਵਾਲ ਜਾ ਕੇ ਸਮਾਪਤ ਕੀਤਾ। ਇਸ ਦੌਰਾਨ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਰੋਡ ਸ਼ੋਅ ਤੋਂ ਉਪਰੰਤ ਪਿੰਡ ਅਰਗੋਵਾਲ ਵਿਖੇ ਇਕ ਭਾਰੀ ਇਕੱਠ ਕੀਤਾ ਗਿਆ। ਜਿਸ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਮੀਤ ਸਿੰਘ ਔਲਖ ਵੱਲੋਂ ਵਾਅਦਾ ਕੀਤਾ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਰ ਇਕ ਵਰਗ ਦਾ ਖਿਆਲ ਰੱਖਿਆ ਜਾਵੇਗਾ। ਜਿਸ ਤਰ੍ਹਾਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਅਨੇਕਾਂ ਹੀ ਸ਼ਲਾਘਾਯੋਗ ਕਦਮ ਉਠਾ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੇ ਕੰਮ ਹੋਣ ਤੇ ਪੰਜਾਬ ਦੇ ਲੋਕ ਆਪਣਾ ਜੀਵਨ ਖ਼ੁਸ਼ਹਾਲ ਬਤੀਤ ਕਰ ਸਕਣ ਅੱਜ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੋ ਚੁੱਕਾ ਹੈ, ਪਰ ਪਿਛਲੀਆਂ ਸਰਕਾਰਾਂ ਸਿਰਫ ਵਾਅਦੇ ਕਰਨ ਤੱਕ ਹੀ ਸੀਮਤ ਰਹੀਆਂ ਲੇਕਿਨ ਉਨ੍ਹਾਂ ਤੇ ਅਮਲ ਕਿਧਰੇ ਵੀ ਕੀਤਾ ਨਜ਼ਰ ਨਹੀਂ ਆਉਂਦਾ। ਅਖੀਰ ਵਿੱਚ ਹਰਮੀਤ ਸਿੰਘ ਔਲਖ ਵੱਲੋਂ ਵਿੱਕੀ ਭਲਵਾਨ ਅਰਗੋਵਾਲ ਤੇ ਉਸ ਦੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਵਿੱਕੀ ਭਲਵਾਨ ਅਰਗੋਵਾਲ ਨੇ ਆਏ ਹੋਏ ਆਪਣੇ ਸਾਰੇ ਸਾਥੀਆਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਤੇ ਹਰਮੀਤ ਸਿੰਘ ਔਲਖ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਵਿੱਕੀ ਨੇ ਕਿਹਾ ਕਿ ਇਸ ਵਾਰ ਆਉਣ ਵਾਲੇ ਵਾਲੀਆਂ ਚੋਣਾਂ ਵਿੱਚ ਨੌਜਵਾਨਾਂ ਦਾ ਰਹੇਗਾ ਵਿਸੇਸ ਯੋਗਦਾਨ, ਜਿਸ ਨਾਲ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਵਤੰਤਰ ਕੁਮਾਰ ਬੰਟੀ ਟਰੇਡ ਵਿੰਗ ਜ਼ਿਲਾ ਜੁਆਇੰਟ ਸਕੱਤਰ, ਗੁਰਮੁੱਖ ਸਿੰਘ ਯੂਥ ਬਲਾਕ ਪ੍ਰਧਾਨ, ਵਾਈਸ ਪ੍ਰਧਾਨ ਜਗਦੀਪ ਸਿੰਘ, ਸੀਨੀਅਰ ਯੂਥ ਆਗੂ ਸੁਰਿੰਦਰਪਾਲ, ਸਰਕਲ ਇੰਚਾਰਜ ਹਰਭਜਨ ਸਿੰਘ ਢੱਟ, ਮਾਸਟਰ ਰਛਪਾਲ ਸਿੰਘ ਬਹਾਦਰ ਸਿੰਘ, ਸਤਪਾਲ ਸਿੰਘ, ਸੁਰਿੰਦਰਪਾਲ, ਤਰਨਜੀਤ ਦਿਓਲ, ਸਿਮਰਨ ਦਿਓਲ,ਲੰਬੜਦਾਰ ਸੁੱਚਾ ਸਿੰਘ, ਡਿੰਪਲ, ਮਾਨ ਸਿੰਘ, ਸਨੀ ਅਰਗੋਵਾਲ, ਸਤਨਾਮ ਪਟਵਾਰੀ ਰਾਪੁਰ,ਅਮਨ ਬਿੱਲਾ, ਜੱਸਾ ਨੰਗਲ, ਸਹਿਬਾਜ, ਪਰਮ ਗਿੱਲ, ਸਿਮਰਨ ਧਾਲੀਵਾਲ, ਸੋਢੀ ਸਿੰਘ, ਅਮਰੀਕ ਸਿੰਘ ਸਹੋਤਾ,ਰਣ ਸਿੰਘ, ਲੱਕੀ, ਅਜੇ ਅਰਗੋਵਾਲ, ਗੱਗਾ ਅਰਗੋਵਾਲ ,ਮੰਨਾ ਅਰਗੋਵਾਲ, ਹੈਪੀ ਸੈਣੀ, ਮਨੀ ਅਰਗੋਵਾਲ, ਤੇਜਬੀਰ ਸਿੰਘ, ਕੁਲਦੀਪ ਸਿੰਘ, ਹਰਜੋਤ ਸਿੰਘ, ਗਿਪਾ ਅਰਗੋਵਾਲ, ਰਮਨ ਅਰਗੋਵਾਲ, ਪਾਲੀ ਅਰਗੋਵਾਲ, ਤਰਨਵੀਰ ਮੱਲ੍ਹੀ, ਸੋਨੂੰ ਮੱਲ੍ਹੀ ਆਦਿ ਮੌਜੂਦ ਸਨ।