ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੇ ਪ੍ਰਚਾਰ ਅਭਿਆਨ ਨੂੰ ਤੇਜ਼ ਕਰਦੇ ਹੋਏ ਅੱਜ ਸੁਦੇਸ਼ ਕਟਾਰੀਆ ਨੇ ਆਪਣੇ ਸਾਥੀਆਂ ਅਤੇ ਪਿੰਡ ਵਾਸੀਆਂ ਨਾਲ ਰਲ ਕੇ ਸੰਤੋਸ਼ ਕਟਾਰੀਆ ਉਮੀਦਵਾਰ ਹਲਕਾ ਬਲਾਚੌਰ ਦੇ ਹੱਕ ਵਿੱਚ ਪਿੰਡ ਟੁੰਡੇਵਾਲ   ਵਿਖੇ ਡੋਰ ਟੂ ਡੋਰ ਕੰਪੇਨ ਕੀਤਾ।ਸੁਦੇਸ਼ ਕਟਾਰੀਆ ਨੇ ਕਿਹਾ ਕਿ ਪਿੰਡਾਂ ਵਿੱਚੋਂ ਬਹੁਤ ਵੀ ਭਰਵਾਂ ਹੁੰਗਾਰਾ ਸੰਤੋਸ਼ ਕਟਾਰੀਆ ਦੇ ਹੱਕ ਵਿੱਚ ਮਿਲ ਰਿਹਾ ਹੈ। ਪਿੰਡ ਟੁੰਡੇਵਾਲ ਦੇ ਵਸਨੀਕ ਜੋ ਕਿ ਕਾਂਗਰਸੀ ਤੇ ਅਕਾਲੀ ਪਰਿਵਾਰਾਂ ਨਾਲ ਸਬੰਧ ਰੱਖਦੇ ਸੀ।ਉਹ ਆਪ ਮੁਹਾਰੇ ਹੋ ਕੇ ਸਾਡੇ ਪੋਸਟਰ ਤੇ ਸਟਿੱਕਰ ਲੈ ਕੇ ਆਪ ਖ਼ੁਦ ਘਰਾਂ ਉਪਰ ਲਗਾ ਰਹੇ ਹਨ। ਇਥੋਂ ਇਹ ਸਾਬਤ ਹੁੰਦਾ ਹੈ ਕਿ ਸੰਤੋਸ਼ ਕਟਾਰੀਆ ਦੀ ਜਿੱਤ ਯਕੀਨੀ ਹੈ, ਬਸ ਐਲਾਨ ਹੋਣਾ ਹੀ ਬਾਕੀ ਹੈ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰਮੋਹਨ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ  ਕਿ ਲੋਕ ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਲਾਰਿਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ। ਇਸ ਮੌਕੇ ਜਗਨਨਾਥ ਸਾਬਕਾ ਸਰਪੰਚ, ਡਾ.ਧਰਮਪਾਲ ਬਿੱਟੂ, ਰਾਮਪਾਲ, ਗਿਆਨ, ਰੇਸ਼ਮੀ, ਰੋਸ਼ਨ ਲਾਲ, ਰਜਿੰਦਰ, ਬਾਜੂ, ਸ਼ਾਮ ਲਾਲ ਤੇ ਰਾਮ ਪਾਲ ਆਦਿ ਪਿੰਡ ਵਾਸੀ ਹਾਜ਼ਰ ਸਨ।