ਦਸੂਹਾ, : ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮੱਰਪਿਤ 25 ਦਿਸੰਬਰ ਤੋਂ 28 ਦਿਸੰਬਰ ਤੱਕ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ।ਇਹਨਾਂ ਸ਼ਹੀਦੀਆਂ ਦੇ ਚਲਦਿਆਂ 26 ਦਿਸੰਬਰ ਦੀ ਰਾਤ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਦੇਸ਼ ਦੇ ਵੱਖ ਵੱਖ ਪ੍ਰਾਂਤਾ ਦੇ ਪੰਥਕ ਕਵੀ ਸੰਗਤਾਂ ਨੂੰ ਕਵਿਤਾਵਾਂ ਸਰਵਣ ਕਰਵਾਉਣਗੇ।ਜਿਹਨਾਂ ਵਿੱਚ ਸੁਖਜੀਵਨ ਸਿੰਘ ਸਫਰੀ ਦਸੂਹੇ ਵਾਲੇ ਅਤੇ ਚੈਨ ਸਿੰਘ ਚੱਕਰਵਰਤੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ।