ਭਵਾਨੀਗੜ੍ਹ,(ਵਿਜੈ ਗਰਗ): ਐਸ. ਓ. ਆਈ ਦੇ ਮਾਲਵਾ ਜੋਨ 5 ਦੇ ਨਵ ਨਿਯੁਕਤ ਪ੍ਰਧਾਨ ਕਰਨਵੀਰ ਸਿੰਘ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਕਰਨਵੀਰ ਸਿੰਘ ਕ੍ਰਾਂਤੀ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਭੀਮ ਸਿੰਘ ਵੜੈਚ ਅਤੇ ਸੋਈ ਦੇ ਪ੍ਰਧਾਨ ਰੌਬਿਨ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ। ਸ਼ਰੋਮਣੀ ਅਕਾਲੀ ਦਲ ਵਲੋਂ ਯੂਥ ਵਿੰਗ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਨੌਜਵਾਨਾਂ ਨੂੰ ਸਭ ਤੋਂ ਵੱਧ ਅੱਗੇ ਲਿਆਂਦਾ ਜਾਵੇ। ਇਸ ਮੌਕੇ ਪਵਨ ਸ਼ਰਮਾ, ਚਰਨ ਸਿੰਘ ਚੋਪੜਾ, ਵਤਨਦੀਪ ਕੌਰ, ਹਰਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਪਲਵਿੰਦਰ ਕੌਰ ਸਾਬਕਾ ਕੌਂਸਲਰ, ਕੁਲਦੀਪ ਸ਼ਰਮਾ, ਡਾ. ਵਿਨੋਦ, ਗਗਨਪ੍ਰੀਤ ਸਿੰਘ, ਲਾਲੀ ਅੰਟਾਲ, ਵਰਿੰਦਰ ਜੋਸ਼ਨ, ਨਵਦੀਪ ਔਲਖ ਮਲੋਟ, ਕਰਨ ਪਟਿਆਲਾ, ਰੁਪਿੰਦਰ ਰਿੰਕਾ, ਜਤਿੰਦਰ ਗਰੇਵਾਲ, ਇਕਬਾਲ ਗਰੇਵਾਲ, ਸ਼ਿਵਰਾਜ, ਮੰਨੂ ਵੜੈਚ, ਰਵਿੰਦਰ ਸਿੰਘ ਠੇਕੇਦਾਰ, ਰੰਗੀ ਖਾਨ, ਸੈਂਟੀ ਗਿੱਲ, ਗੁਰਪ੍ਰੀਤ ਕਾਕਾ, ਅਜੈਬ ਸਿੰਘ ਬਖੋਪੀਰ, ਗੁਰਵਿੰਦਰ ਸੱਗੂ ਕੌਂਸਲਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਹਾਜਰ ਸਨ।