ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਪੰਜਾਬ ਸਰਕਾਰ ਵੱਲਂੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈੱਟ ਐਂਡ ਟੈਕਨੋਲੋਜੀ ਹੁਸ਼ਿਆਰਪੁਰ ਕੈਂਪਸ’ ਜੋ ਕੇ ਵਿਭਾਗ ਵੱਲੋ ਹੋਰ ਕਈ ਜ਼ਿਲਿ੍ਹਆਂ ਵਿੱਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਚੱਲ ਰਹੇ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਪੌਦੇ ਲਗਾਏ ਗਏ।ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਹੁਸ਼ਿਆਰਪੁਰ ਕੈਂਪਸ ਦੇ ਡਾਇਰੈਕਟਰ, ਕਮਾਂਡਰ ਬਲਜਿੰਦਰ ਵਿਰਕ ਨੇ ਵਾਤਾਵਰਣ ਦਿਵਸ ’ਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆ ਨੂੰ ਇਸ ਤਰ੍ਹਾਂ ਦੇ ਯੌਗ ਕਦਮ ਉਠਾਉਣ ਦੀ ਬੇਹੱਦ ਜ਼ਰੂਰਤ ਹੈ। ਕਾਲਜ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਵਾਤਾਵਰਨ ਨੂੰ ਸਾਫ- ਸੁਥਰਾ ਰੱਖਿਆ ਜਾ ਸਕੇ।ਇਸ ਮੌਕੇ ਸਾਰੇ ਵਿਦਿਆਰਥੀਆਂ ਨਾਲ ਸਟਾਫ ਨੇ ਵੀ ਸਹੁੰ ਚੁੱਕੀ ਕਿ ਵਾਤਾਵਰਨ ਨੂੰ ਬਚਾਉਣ ਲਈ ਅਸੀ ਸਾਰੇ ਆਪਣਾ ਪੂਰਾ ਯੋਗਦਾਨ ਦੇਵਾਂਗੇ ਅਤੇ ਦੂਜਿਆ ਨੂੰ ਵੀ ਇਸ ਬਾਰੇ ਜਾਗਰੂਕ ਕਰਾਂਗੇ।ਇਸ ਮੌਕੇ ਪ੍ਰੋ.ਰੀਤੂ ਤਿਵਾਰੀ, ਪ੍ਰੋ.ਸੁਖਵਿੰਦਰ ਸਿੰਘ, ਪ੍ਰੋ.ਜਸਵੀਰ ਸਿੰਘ, ਪ੍ਰੋ.ਚਾਂਦਨੀ ਸ਼ਰਮਾ, ਪ੍ਰੋ.ਸੰਦੀਪ ਕੌਰ, ਪ੍ਰੋ.ਸਿਮਰਨਜੋਤ ਸਿੰਘ ਅਤੇ ਪ੍ਰੋ.ਜਸਪ੍ਰੀਤ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀਆਂ ਮੋਜੂਦ ਸਨ।