ਜਾਨੀ ਨੁਕਸਾਨ ਤੋਂ ਬਚਾਅ 

ਕਾਠਗਡ਼੍ਹ,(ਜਤਿੰਦਰ ਪਾਲ ਕਲੇਰ): ਮੇਨ ਮਾਰਕੀਟ ਰੱਤੇਵਾਲ ਰੋਡ ‘ਤੇ ਇਕ ਸੁੱਕੇ ਖੜ੍ਹੇ ਪਿੱਪਲ ਦੇ ਦਰੱਖਤ ਦਾ ਅਚਾਨਕ ਟਾਹਣਾ ਟੁੱਟਣ ਨਾਲ ਕੋਲ ਖੜ੍ਹੀਆਂ ਦੋ ਕਾਰਾਂ ਦੇ ਸ਼ੀਸ਼ੇ ਟੁੱਟ ਗਏ।ਜਦਕਿ ਇਕ ਦੁਕਾਨ ਦੇ ਅੱਗੇ ਪਾਈਆਂ ਚਾਦਰਾਂ ਵੀ ਟੁੱਟ ਗਈਆਂ।ਮੌਕੇ ‘ਤੇ ਦੁਕਾਨਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰਕੀਟ ਵਿਚ ਇਕ ਵੱਡ ਅਕਾਰੀ ਸੁੱਕਾ ਪਿੱਪਲ ਕਾਫੀ ਸਮੇਂ ਤੋਂ ਖੜ੍ਹਾ ਹੈ ਤੇ ਉਸ ਦੇ  ਟਾਹਣੇ ਕਾਫੀ ਪੁਰਾਣੇ ਹੋ ਚੁੱਕੇ ਹਨ। ਅੱਜ ਸ਼ਾਮ ਉਕਤ ਪਿੱਪਲ ਦਾ ਇਕ ਵੱਡਾ ਟਾਹਣਾ ਅਚਾਨਕ ਡਿੱਗ ਪਿਆ, ਜਿਸਦਾ ਬਹੁਤ ਜ਼ਿਆਦਾ ਖੜਾਕ ਹੋਇਆ ਤੇ ਦੁਕਾਨਦਾਰ ਡਰ ਗਏ। ਟਾਹਣਾ ਡਿੱਗਣ ਨਾਲ ਜਿਥੇ ਨਜ਼ਦੀਕ ਖੜ੍ਹੀਆਂ ਦੋ ਕਾਰਾਂ ਵਿੱਚੋਂ ਇਕ ਦਾ ਫ਼ਰੰਟ ਸ਼ੀਸ਼ਾ ਅਤੇ ਦੂਜੀ ਦਾ ਸਾਈਡ ਸ਼ੀਸ਼ਾ ਟੁੱਟ ਗਏ, ਉਥੇ ਹੀ ਇਕ ਹਾਰਡਵੇਅਰ ਦੀ ਦੁਕਾਨ ਦੇ ਅੱਗੇ ਪਾਈਆਂ ਲੋਹੇ ਦੀਆਂ ਚਾਦਰਾਂ ਵੀ ਟੁੱਟ ਗਈਆਂ।ਲੇਕਿਨ ਖੁਸ਼ਕਿਸਮਤੀ ਕਿ ਟਾਹਣਾ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਈ ਵਾਰ ਸੁੱਕੇ ਪਿੱਪਲ ਦੇ ਦਰੱਖਤ ਨੂੰ ਕੱਟਣ ਦੀ ਮੰਗ ਕੀਤੀ ਸੀ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ਪ੍ਰੰਤੂ ਜੰਗਲਾਤ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ।ਸਾਬਕਾ ਸਰਪੰਚ ਡਾ.ਜੋਗਿੰਦਰਪਾਲ ਦੱਤ ਨੇ ਕਿਹਾ ਕਿ ਮਾਰਗਾਂ ਦੀਆਂ ਸਾਈਡਾਂ ਨਾਲ ਕਈ ਦਰੱਖਤ ਸੁੱਕੇ ਖੜ੍ਹੇ ਹਨ।ਜਿਨ੍ਹਾਂ ਦੇ ਡਿੱਗਣ ਦਾ ਖ਼ਤਰਾ ਹਰ ਵੇਲੇ ਰਹਿੰਦਾ ਹੈ। ਜਦਕਿ ਹਨ੍ਹੇਰੀ ਚੱਲਣ ਸਮੇਂ ਤਾਂ ਰਾਹਗੀਰਾਂ ਨੂੰ ਆਪਣੀ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ, ਲੇਕਿਨ ਜੰਗਲਾਤ ਵਿਭਾਗ ਵਲੋਂ  ਇਨ੍ਹਾਂ ਸੁੱਕੇ ਦਰੱਖਤਾਂ ਨੂੰ ਨਹੀਂ ਕਟਵਾਇਆ ਜਾਂਦਾ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਮਾਰਗਾਂ ਦੇ ਨਾਲ ਜਿੰਨੇ ਵੀ ਦਰੱਖਤ ਸੁੱਕ ਚੁੱਕੇ ਹਨ।ਉਨ੍ਹਾਂ ਨੂੰ ਤੁਰੰਤ ਕੱਟਣ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। 

Previous articleमहामहिम राज्यपाल महोदय महिला रंगरूटों की सत्यापन परेड में शामिल होंगे।
Next articleਟੋਲ ਪਲਾਜਿਆ ਤੇ ਆਮ ਲੋਕਾ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕੇ ਜਾਣ ਪ੍ਰੈਸ ਕਲੱਬ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ