ਤੁਰੰਤ ਕੀਤਾ ਜਾਵੇ ਜਾਖੜ ਵਿਰੁੱਧ ਪਰਚਾ ਦਰਜ
ਗੜ੍ਹਸ਼ੰਕਰ,(ਜਤਿੰਦਰ ਕਲੇਰ): ਯੂਥ ਕਾਂਗਰਸ ਆਗੂ ਪ੍ਣਵ ਕਿ੍ਪਾਲ ਨੇ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਧਾਨ ਸੁਨੀਲ ਜਾਖੜ ਵਿਰੁਧ ਬੋਲਦਿਆਂ ਕਿਹਾ ਕਿ ਸੁਨੀਲ ਜਾਖੜ ਵਲੋਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੱਸਣਾ ਅਤਿ ਨਿੰਦਨਯੋਗ ਹੈ|ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਦਲਿਤ ਵਰਗ ਹਿੰਦੂ ਧਰਮ ਦਾ ਅਤੁੱਟ ਅੰਗ ਹੈ|ਜਾਖੜ ਹਿੰਦੂ ਧਰਮ ਦਾ ਠੇਕੇਦਾਰ ਨਹੀਂ, ਸਗੋਂ ਹਿੰਦੂ ਧਰਮ ਦੇ ਨਾਮ ਤੇ ਕਲੰਕ ਹੈ|ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਨਹੁੰ ਮਾਂਸ ਦਾ ਰਿਸ਼ਤਾ ਹੈ| ਪਹਿਲਾਂ ਜਾਖੜ ਨੇ ਅੰਬਿਕਾ ਸੋਨੀ ਤੇ ਟਿਪਣੀਆਂ ਕਰ ਕੇ ਹਿੰਦੂਆਂ ਅਤੇ ਸਿੱਖਾਂ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ|ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਸਿੱਖ ਕੌਮ ਨੇ ਹਿੰਦੂਆਂ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਅਤੇ ਅੰਬਿਕਾ ਸੋਨੀ ਇਤਿਹਾਸ ਵਿੱਚ ਪਹਿਲੀ ਹਿੰਦੂ ਹੋਵੇਗੀ ਜਿਸ ਨੇ ਸਿੱਖ ਮੁੱਖ ਮੰਤਰੀ ਬਨਾਉਣ ਲਈ ਮੁੱਖ ਮੰਤਰੀ ਬਨਣ ਤੋਂ ਇਨਕਾਰ ਕਰ ਦਿੱਤਾ|ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਵਲੋਂ ਹਿੰਦੂਆਂ ਅਤੇ ਸਿੱਖਾਂ ਵਿੱਚ ਫਰਕ ਪਾਉਣ ਲਈ ਪੰਜਾਬ ਸਰਕਾਰ ਨੂੰ ਸੁਨੀਲ ਜਾਖੜ ਵਿਰੁੱਧ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਹੈ|