ਭਵਾਨੀਗੜ,(ਵਿਜੈ ਗਰਗ): ਸਰਕਾਰੀ ਹਾਈ ਸਮਾਰਟ ਸਕੂਲ ਰਾਮਪੁਰਾ ਵਿਖੇ ਸਮਾਜਿਕ ਸਿਖਿਆ ਅਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਤੇ ਮਾਡਲ, ਚਾਰਟ ਅਤੇ ਪ੍ਰੋਜੈਕਟ ਤਿਆਰ ਕੀਤੇ।ਸ.ਸ.ਸ.ਸ ਫੱਗੂਵਾਲਾ ਦੇ ਪ੍ਰਿੰਸੀਪਲ ਅਰਜੋਤ ਕੌਰ ਅਤੇ ਭਵਾਨੀਗੜ ਬਲਾਕ ਦੇ ਸਮਾਜਿਕ ਸਿਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਬਲਾਕ ਮੈਂਟਰ ਚਮਨਦੀਪ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਪ੍ਰਿੰਸੀਪਲ ਅਰਜੋਤ ਕੌਰ ਨੇ ਮੇਲੇ ਵਿੱਚ ਜਵਾਲਾਮੁਖੀ, ਚੰਦਰਮਾ ਦੀਆਂ ਕਲਾਵਾਂ, ਧੁੱਪ ਘੜੀ ਅਤੇ ਰਾਕੇਟ ਦੇ ਮਾਡਲਾਂ ਅਤੇ ਪ੍ਰਾਜੈਕਟਾਂ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ ਅਤੇ ਨਾਲ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਬਲਾਕ ਮੈਂਟਰ ਚਮਨਦੀਪ ਸ਼ਰਮਾ ਨੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਧਰਤੀ movie maker 2019 crack ਦੀ ਵਾਰਸ਼ਿਕ ਗਤੀ, ਟਾਇਮ ਜੋਨਜ਼ ਸਮੇਤ ਅੰਗਰੇਜ਼ੀ ਅਤੇ ਸਮਾਜਿਕ ਸਿਖਿਆ ਦੇ ਵੱਖ-ਵੱਖ ਚਾਰਟਾਂ ਅਤੇ ਮਾਡਲਾ ਦੀ ਖਾਸ ਤੌਰ ਤੇ ਪ੍ਰਸੰਸਾ ਕੀਤੀ।ਐਸ.ਐਸ ਮਾਸਟਰ ਕਰਮਜੀਤ ਸਿੰਘ ਨਦਾਮਪੁਰ ਅਤੇ ਐਸ.ਐਸ ਮਿਸਟ੍ਰੈਸ ਮੈਡਮ ਨਿਸ਼ਾ ਰਾਣੀ ਨੇ ਇਸ ਮੇਲੇ ਵਿੱਚ ਆਯੋਜਨ ਦੇ ਪ੍ਰਬੰਧਾਂ ਲਈ ਸਾਇੰਸ ਮਾਸਟਰ ਗੁਰਤੇਜ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਪਰੋਕਤ ਤੋਂ ਇਲਾਵਾ ਇਸ ਮੌਕੇ ਮੈਡਮ ਸੁਖਦੀਪ ਕੌਰ, ਮੈਡਮ ਮਨਦੀਪ ਕੌਰ, ਮੈਡਮ ਨਵਪ੍ਰੀਤ ਕੌਰ ਅਤੇ ਮੈਡਮ ਊਸ਼ਾ ਰਾਣੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਜ ਅਤੇ ਮਾਪੇ ਹਾਜਰ ਸਨ।