ਆਈਕੇਜੀ ਪੀਟੀਯੂ ਦੇ ਹੁਸ਼ਿਆਰਪੁਰ ਕੈਂਪਸ ਦੇ ਸਲਾਨਾ ਟੈਕ ਫੈਸਟ ਵਿਚ ਮੁੱਖ ਮਹਿਮਾਨ ਰਹੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਪੰਜਾਬ

ਕੈਂਪਸ ਦੀਆਂ ਗਤੀਵਿਧੀਆਂ ਦੀ ਕੀਤੀ ਸ਼ਲਾਘਾ, ਯੂਨੀਵਰਸਿਟੀ ਵਿਚ ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਲਾਗੂ ਹੋਣ ਸੰਬੰਧੀ ਭਰੋਸਾ ਦਿੱਤਾ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਵਿੱਦਿਅਕ ਅਦਾਰਿਆਂ ਚ ਸੁਵਿਧਾਵਾਂ ਤੇ ਸਮਰੱਥਾ ਵਧਾਉਣਾ ਸਰਕਾਰ ਦਾ ਮੁੱਖ ਟੀਚਾ ਹੈÍ ਇਸ ਵਿਸ਼ੇ ਉਪਰ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਕੰਮ ਲਗਾਤਾਰ ਜ਼ਾਰੀ ਹੈÍ ਸਰਕਾਰ ਮੁੱਖ-ਮੰਤਰੀ ਪੰਜਾਬ ਦੀ ਰਹਿਨੁਮਾਈ ਵਿਚ ਲਗਾਤਾਰ ਜ਼ਮੀਨੀ ਹਕੀਕਤਾਂ ਜਾਣ ਕੇ, ਵਿਉਂਤਬੰਦੀ ਕਰਕੇ, ਉੱਚ-ਪੱਧਰੀ ਮੀਟਿੰਗਾਂ ਰਾਹੀਂ ਸਕਰਾਤਮਕ ਫੈਂਸਲੇ ਲੈ ਰਹੀ ਹੈÍ ਬੀਤੀ ਕੈਬਨਿਟ ਮੀਟਿੰਗ ਵਿਚ ਪੰਜਾਬ ਦੀਆਂ ਦੋ ਵੇਖੋ-ਵੱਖ ਸਟੇਟ ਯੂਨੀਵਰਸਿਟੀ ਦੇ ਸਟਾਫ ਨੂੰ ਪੇ-ਕਮਿਸ਼ਨ ਦੇ ਲਾਭ ਦਿੱਤੇ ਗਏ ਹਨ ਤੇ ਸਾਲਾਨਾ ਬਜ਼ਟ ਰਾਹੀਂ ਪੰਜਾਬ ਦੀ ਵੱਡੀ ਯੂਨੀਵਰਸਿਟੀ ਨੂੰ ਵਿੱਤੀ ਤੌਰ ਤੇ ਸਮਰੱਥ ਬਣਾਉਣ ਵੱਲ ਸਫਲ ਕਦਮ ਚੁੱਕੇ ਗਏ ਹਨÍ ਇਹ ਜਾਣਕਾਰੀ ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸਾਂਝੀ ਕੀਤੀ ਗਈ ਹੈÍ ਮੰਤਰੀ ਬ੍ਰਮ ਸ਼ੰਕਰ ਜਿੰਪਾ ਹੁਸ਼ਿਆਰਪੁਰ ਵਿਖੇ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ ਦੇ ਹੁਸ਼ਿਆਰਪੁਰ ਕੈਂਪਸ) ਦੇ ਸਲਾਨਾ ਟੈਕ ਫੈਸਟ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨÍ ਉਹਨਾਂ ਕੈਂਪਸ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਤੇ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਵੀ ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਜਲਾਦ ਲਾਗੂ ਹੋਣ ਸੰਬੰਧੀ ਭਰੋਸਾ ਦਿੱਤਾÍ ਉਹਨਾਂ ਮੰਚ ਤੋਂ ਇਸ ਸੰਬੰਧੀ ਚੁਕੇ ਜਾ ਰਹੇ ਕਦਮਾਂ ਬਾਰੇ ਵੀ ਪਾਰਦਰਸ਼ਿਤਾ ਨਾਲ ਜਾਣਕਾਰੀ ਸਾਂਝੀ ਕੀਤੀÍ

ਇੰਟਰ ਕਾਲਜ ਸਲਾਨਾ ਟੈਕ ਫੈਸਟ-2023 ਵਿਚ ਸ਼ਾਮਿਲ ਹੋਣ ਦੇ ਹੁਸ਼ਿਆਰਪੁਰ ਦੇ ਡਾਇਰੈਕਟਰ ਪ੍ਰੋ.ਡਾ.ਯਾਦਵਿੰਦਰ ਸਿੰਘ ਬਰਾੜ ਤੇ ਯੂਨੀਵਰਸਿਟੀ ਟੀਮ ਵੱਲੋਂ ਮੰਤਰੀ ਬ੍ਰਮ ਸ਼ੰਕਰ ਜਿੰਪਾ ਦਾ ਨਿੱਘਾ ਸਵਾਗਤ ਕੀਤਾ ਗਿਆÍ ਯੂਨੀਵਰਸਿਟੀ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਵੱਲੋਂ ਭੇਜਿਆ ਸਵਾਗਤੀ ਸੰਦੇਸ਼ ਵੀ ਸਾਂਝਾ ਕੀਤਾ ਗਿਆÍ ਇਸ ਸਮਾਗਮ ਦਾ ਆਯੋਜਨ ਵਿਦਿਆਰਥੀਆਂ ਨੂੰ ਦਿਲਚਸਪ ਕਲਾਵਾਂ ਅਤੇ ਮੁਕਾਬਲਿਆਂ ਵਿੱਚ ਨਵੀਨਤਾ, ਸਥਾਪਤ ਕਰਨ ਤੇ ਉਹਨਾਂ ਨੂੰ ਨਵੇਂ ਤਜੁਰਬੇ ਕਰਨ ਲਈ ਉਤਸ਼ਾਹਿਤ ਕਰਨ ਲਈ ਕੀਤਾ ਗਿਆ।ਯੂਨੀਵਰਸਿਟੀ ਨਾਲ ਸੰਬੰਧਿਤ ਵੱਖੋ-ਵੱਖ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਇਸ ਟੇਕ ਫੈਸਟ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆÍ ਟੈਕ-ਫੈਸਟ ਵਿਚ ਗੇਮਿੰਗ-ਕੋਡਿੰਗ, ਕੁਇਜ਼, ਡਰਾਇੰਗ, ਦਸਤਾਰ ਬੰਦੀ, ਪੋਸਟਰ ਮੇਕਿੰਗ, ਮਹਿੰਦੀ ਮੁਕਾਬਲੇ, ਰੰਗੋਲੀ ਮੁਕਾਬਲੇ, ਪੇਪਰ ਪੇਸ਼ਕਾਰੀ, ਗਿੱਧਾ, ਭੰਗੜਾ, ਸੋਲੋ ਡਾਂਸ, ਗਾਇਨ, ਸਕਿੱਟ, ਮਾਡਲਿੰਗ ਅਤੇ ਹੋਰ ਸੱਭਿਆਚਾਰਕ ਮੁਕਾਬਲੇ ਕਰਵਾਏ ਗਏÍ

ਸਮਾਗਮ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਡਾਇਰੈਕਟਰ ਪ੍ਰੋ.ਡਾ. ਬਰਾੜ ਡਿਪਟੀ ਰਜਿਸਟਰਾਰ ਗਗਨਜੋਤ ਸਿੰਘ ਮਲ੍ਹੀ, ਡਾ.ਸੁਨੀਲ ਕੁਮਾਰ ਮਾਹਲਾ ਪ੍ਰੋਗਰਾਮ ਕੋਆਰਡੀਨੇਟਰ, ਮਾਨਸੀ ਗੇਰਾ ਤੇ ਟੀਮ ਵੱਲੋਂ ਸ਼ਮ੍ਹਾਂ ਰੌਸ਼ਨ ਕੀਤੀ ਗਈÍ ਡਾਇਰੈਕਟਰ ਪ੍ਰੋ.ਡਾ.ਬਰਾੜ ਵੱਲੋਂ ਵਿਦਿਆਰਥੀਆਂ ਨਾਲ ਪ੍ਰੇਰਨਾਦਾਇਕ ਸ਼ਬਦ ਸਾਂਝੇ ਕੀਤੇ ਗਏÍ ਉਨ੍ਹਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਫੈਸਟ ਵਿੱਚ 04 ਯੂਨੀਵਰਸਿਟੀਆਂ ਤੇ ਪੌਲੀਟੈਕਨਿਕ ਇੰਸਟੀਚਿਊਟ ਦੇ ਕੁੱਲ 200 ਵਿਦਿਆਰਥੀਆਂ ਨੇ ਭਾਗ ਲਿਆÍ ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਜੇਤੂ ਵਿਦਿਆਰਥੀਆਂ ਵਿਚਕਾਰ ਇਨਾਮਾਂ ਦੀ ਵੰਡ ਕੀਤੀ ਗਈ Í