ਨਗਰ ਕੌਂਸਲ ਇਓ ਨੂੰ ਦਿੱਤੇ ਆਦੇਸ਼,ਗਲੀਆਂ ਨਾਲੀਆਂ ਸਿਵੇਰਜ਼ ਅਤੇ ਪਾਰਕ ਜਲਦ ਹੋਣ ਠੀਕ

ਜ਼ੀਰਕਪੁਰ,(ਜਤਿੰਦਰ): ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਜ਼ੀਰਕਪੁਰ ਦੇ ਵਾਰਡ ਨੰ. 23 ਚ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ  ਜ਼ੀਰਕਪੁਰ  ਵਾਰਡ  ਨੰ . 23 ਦੇ ਵਸਨੀਕ ਨੂੰ  ਕਈ ਸਾਲਾਂ  ਤੋਂ  ਪੀਣ ਵਾਲੇ ਪਾਣੀ ਦੀ ਕਿੱਲਤ  ਕਾਰਨ ਕਾਫੀ ਪ੍ਰੇਸ਼ਾਨੀ ਝੇਲਣੀ ਪੈ ਰਹੀ ਸੀ।ਜਿਸ ਤਹਿਤ ਅੱਜ ਨਵਾ ਟਿਊਬਵੈੱਲ ਲੱਗਾ ਕੇ ਲੋਕਾਂ ਦੀ ਪਾਣੀ ਦੀ ਸਮੱਸਿਆ ਦੂਰ ਕੀਤੀ ਗਈ।

ਰੰਧਾਵਾ ਨੇ ਕਿਹਾ ਕਿ ਇੰਨੀ ਗਰਮੀ ਚ ਲੋਕੀ ਬਿਨਾਂ ਪਾਣੀ ਤੋਂ ਕਿਵੇਂ ਰਹਿ ਸਕਦੇ ਹਨ ਪੀਣ ਵਾਲਾ ਪਾਣੀ ਤਾਂ ਮਨੁੱਖ ਦੀ ਜਿੰਦਗੀ ਨੂੰ ਬਚਾਉਣ  ਲਈ ਬਹੁਤ ਹੀ ਜ਼ਰੂਰੀ ਹੂੰਦਾ ਹੈ।ਜੇਕਰ ਪੀਣ ਵਾਲਾ ਪਾਣੀ ਲੋਕਾਂ ਨੂੰ ਨਾਂ ਮਿਲੇ ਤਾਂ ਇਸ ਧਰਤੀ ਤੇ ਲੋਕੀ ਮਰ ਜਾਣਗੇ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਤੇ ਕਾਂਗਰਸ ਦੀ ਸਰਕਾਰ ਨੇ ਹਲਕੇ ਦੇ ਲੋਕਾਂ ਨੂੰ ਲੁੱਟ ਖਾਇਆ ਹੈ।ਇੰਨ੍ਹਾਂ ਸਰਕਾਰਾਂ ਨੇ ਲੋਕਾਂ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਕੀਤਾ ਹੈ। ਵਾਰਡ ਵਾਸੀਆਂ ਵੱਲੋਂ ਵਾਰਡ ਚ ਨਵੇਂ ਟਿਊਬਵੈਲ ਲੱਗਣ ਤੇ ਵਿਧਾਇਕ ਦਾ ਧੰਨਵਾਦ ਕੀਤਾ, ਤੇ ਕਿਹਾ ਕਿ ਪੰਜਾਬ ਚ ਆਪ ਪਾਰਟੀ ਦੀ ਸਰਕਾਰ ਬਣਨ ਤੇ ਹੀ ਅਫਸਰਾਂ ਵਲੋਂ ਲੋਕਾਂ ਦੇ ਕੰਮ ਹੋਣੇ ਸ਼ੁਰੂ ਹੋਏ ਹਨ।ਜਦੋਂ ਕਿ ਪਿਛਲੀ ਸਰਕਾਰਾ ਦੇ ਸਮੇ ਚ ਅਫਸਰ ਲੋਕਾਂ ਦੇ ਕੰਮ ਹੀ ਨਹੀਂ ਕਰਦੇ ਸਨ। ਬਲਕਿ ਕੁਰਸੀ ਤੇ ਬੈਠ ਕੇ ਬਿਨਾਂ ਕੰਮ ਕਰੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ। ਰੰਧਾਵਾ ਨੇ ਜ਼ੀਰਕਪੁਰ ਇਓ ਨੂੰ ਆਦੇਸ਼ ਦਿੱਤੇ ਕਿ ਜ਼ੀਰਕਪੁਰ ਚ ਗਲੀਆਂ, ਨਾਲੀਆਂ, ਸੀਵਰੇਜ਼ ਅਤੇ ਪਾਰਕਾ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ, ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ।